Wednesday, October 7, 2026

ਸਕੂਲ ਵਿਖੇ ਪੁਸ਼ਪਾ ਮੈਮੋਰੀਅਲ ਕਿੰਡਰਗਾਰਟਨ ਬਲਾਕ ਦਾ ਕੀਤਾ ਉਦਘਾਟਨ

PPN1307201507ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਨਵੇਂ ਬਣਾਏ ਗਏ ਪੁਸ਼ਪਾ ਮੈਮੋਰੀਅਲ ਕਿੰਡਰਗਾਰਟਨ ਬਲਾਕ ਦਾ ਉਦਘਾਟਨ ਸੁਰੇਸ਼ ਗੁਪਤਾ ਅਤੇ ਸ੍ਰੀਮਤੀ ਸੁਰੇਸ਼ ਗੁਪਤਾ ਨੇ ਰੀਬਨ ਕਟਕੇ ਕੀਤਾ।ਇਸ ਮੌਕੇ ਡਾ: ਐਮ ਕੇ ਮਹਾਜਨ, ਸ੍ਰੀਮਤੀ ਮਹਾਜਨ, ਡਾ: ਦੀਪਕ ਅਰੋੜਾ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ ਐਲ ਅਰੋੜਾ, ਸ੍ਰੀਮਤੀ ਸੋਨੀਆ ਧਵਨ, ਰਜਨਾ ਜਿੰਦਲ ਤੋਂ ਇਲਾਵਾ ਸ਼ਹਿਰ ਦੇ ਕਈ ਪਤਵੰਤੇ ਸੱਜਣ ਮੌਜੂਦ ਸਨ।ਉਦਘਾਟਨ ਤੋਂ ਉਪਰੰਤ ਮੈਨੇਜਿੰਗ ਡਾਇਰੈਕਟਰ ਨੇ ਨਾਰੀਅਲ ਤੋੜ ਕੇ ਕਲਾਸਾਂ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਸ ਬਲਾਕ ਵਿਚ ਬੱਚਿਆਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਨਾਲ ਸ਼ੁੱਧ ਵਾਤਾਵਰਨ ਅਤੇ ਖੇਡ ਗਤੀਵਿਧੀਆਂ ਨੂੰ ਵੀ ਪੜਾਈ ਦੇ ਨਾਲ ਨਾਲ ਕਰਵਾਉਣ ਤੇ ਜੋਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਵੀ ਦਿਤੀਆਂ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply