Thursday, March 19, 2026

ਸਰਕਾਰ ਮਾਸਟਰ ਕੇਡਰ ਦੀਆਂ ਮੰਗਾਂ ਪ੍ਰਤੀ ਅਵੇਸਲੀ

ਮਾਸਟਰ ਕੇਡਰ ਯੂਨੀਅਨ ਵਿੱਢੇਗੀ ਸੰਘਰਸ਼-ਦਲਵਿੰਦਰਜੀਤ ਗਿੱ

Brnal, Gill
ਬਟਾਲਾ, 17 ਜੁਲਾਈ (ਨਰਿੰਦਰ ਸਿੰਘ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ੍ਰੀ ਦਲਵਿੰਦਰ ਸਿੰਘ ਗਿੱਲ ਤੇ ਉਪ ਪ੍ਰਧਾਨ ਪੰਜਾਬ ਸ੍ਰੀ ਬਲਦੇਵ ਸਿੰਘ ਬੁੱਟਰ ਨੇ ਦੱਸਿਆ ਹੈ ਕਿ ਮਾਸਟਰ ਕੇਡਰ ਦੀਆਂ ਮੰਗਾਂ ਪ੍ਰਤੀ ਸਰਕਾਰ ਦਿਲਚਸਪੀ ਨਹੀਂ ਦਿਖਾ ਰਹੀ।ਜਿਹੜੀਆਂ ਮੰਗਾਂ ਡੀ. ਪੀ. ਆਈ ਸੰਕੈਡਰੀ ਨੇ ਮੰਨ ਵੀ ਲਈਆਂ ਸਨ, ਨੂੰ ਲਾਗੂ ਕਰਨ ਵਿੱਚ ਵੀ ਧਿਆਨ ਨਹੀਂ ਦਿਤਾ ਜਾ ਰਿਹਾ।ਪੰਜਾਬ ਦੇ ਸਕੂਲਾਂ ਵਿੱਚ 22 ਹਜ਼ਾਰ ਦੇ ਕਰੀਬ ਵੱਖ-ਵੱਖ ਕੈਟਾਗਰੀ ਦੀਆਂ ਅਸਾਮੀਆਂ ਖਾਲੀ ਹਨ, ਜਿੰਨਾ ਵਿੱਚੋ ਹਜਾਰਾਂ ਹੀ ਅਸਾਮੀਆਂ ਮਾਸਟਰ ਕੇਡਰ ਤੇ ਲੈਕਚਰਾਰ ਕੇਡਰ ਦੀਆਂ ਖਾਲੀ ਹਨ, ਸਰਕਾਰ ਇਹ ਅਸਾਮੀਆਂ ਖਾਲੀ ਰੱਖ ਕੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਗਰੀਬ ਵਿਦਿਆਰਥੀਆਂ ਨਾਲ ਧੱਕਾ ਕਰ ਰਹੀ ਹੈ।ਪੰਜਾਬ ਵਾਸੀਆਂ ਨੂੰ ਸਾਰੀਆਂ ਮੰਗਾਂ ਛੱਡ ਕੇ ਇੱਕ ਹੀ ਮੰਗ ਕਰਨੀ ਚਾਹੀਦੀ ਹੈ ਕਿ ਸਕੂਲਾਂ ਵਿੱਚ ਅਸਾਮੀਆਂ ਭਰੀਆਂ ਤਾਂ ਜ਼ੋ ਵਿਦਿਆਰਥੀਆਂ ਉਚ ਮਿਆਰੀ ਸਿਖਿਆ ਪ੍ਰਦਾਨ ਕੀਤੀ ਜਾਵੇ।ਉਨਾਂ ਕਿਹਾ ਕਿ ਦੂਰ ਦੁਰੇਡੇ ਸੰਕੈਡਰੀ ਸਕੂਲਾਂ ਵਿੱਚ ਮੈਡੀਕਲ ਵਿਸ਼ੇ ਦੀਆਂ ਅਸਾਮੀਆਂ ਖਾਲੀ ਹਨ ਤੇ ਸਕੂਲ ਇੰਚਾਰਜ਼ਾਂ ਵੱਲੋਂ ਵਿਦਿਆਰਥੀਆਂ ਨੂੰ ਦੂਸਰੇ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ।ਆਗੂਆਂ ਨੇ ਦੱਸਿਆ ਕਿ ਗਰੇਡਾਂ ਸਬੰਧੀ ਤਰੁੱਟੀਆਂ ਯੂਨੀਅਨ ਦੂਰ ਕਰਵਾ ਕੇ ਰਹੇਗੀ ਤੇ ਆਪਣਾ ਖੁਸਿਆ ਸਟੇਟਸ ਬਹਾਲ ਕਰਵਾਉਣ ਵਾਸਤੇ ਯੂਨੀਅਨ ਮੈਬਰਾਂ ਵੱਲੋਂ ਤਿਆਰੀਆਂ ਕਰ ਲਈਆਂ ਹਨ।ਸz. ਗਿੱਲ ਨੇ ਕਿਹਾ ਕਿ ਆਉਦੇ ਦਿਨਾ ਵਿੱਚ ਆਪਣੀਆ ਮੰਗਾਂ ਮਨਵਾਊਣ ਲਈ ਯੁਨੀਅਨ ਸਕੂਲ ਸਕੂਲ ਜਾ ਕੇ ਅਧਿਆਪਕ ਵਰਗ ਨੂੰ ਸੁਚੇਤ ਕਰੇਗੀ ਕਿਉਂਕਿ ਸਿੱਖਿਆ ਨੀਤੀ 2003 ਨੂੰ ਲਾਗੂ ਕਰਨ ਦੀ ਗੱਲ ਸਿਖਿਆ ਵਿਭਾਗ ਦੇ ਅਫਸਰਾਂ ਨਾਲ ਹੋਈ ਪਰ ਸਹੀ ਅਰਥਾਂ ਵਿੱਚ ਇਸ ਨੂੰ ਨਾ ਕਰਨ ਬਾਰੇ ਮਾਸਟਰ ਕੇਡਰ ਵਰਗ ਵਿੱਚ ਗੁੱਸਾ ਹੈ ਜਦ ਕਿ ਸੰਕੈਡਰੀ ਵਰਗ ਦਾ ਸਾਰਾ ਬੋਝ ਵੀ ਮਾਸਟਰ ਕੇਡਰ ਤੇ ਹੀ ਪਾਇਆ ਜਾ ਰਿਹਾ ਹੈ।ਪਹਿਲੀ ਜਮਾਤ ਤੋ ਅੱਠਵੀ ਤੱਕ ਤੇ ਨੌਵੀਂ ਤੋਂ ਬਾਰਵੀਂ ਤੱਕ ਵੱਖਰੇ ਪ੍ਰਬੰਧ ਕਰਨ ਬਾਰੇ ਵੀ ਅਧਿਆਪਕਾ ਦੀ ਲਾਮਬੰਦੀ ਕੀਤੀ ਜਾਵੇਗੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply