Monday, October 12, 2026

ਵਾਰਡ 25 ਦੇ ਖਸਤਾ ਹਾਲਾਤ ਬਾਜਾਰ ਤੋਂ ਦੁੱਖੀ ਹੋਏ ਇਲਾਕਾ ਨਿਵਾਸੀ

ਪਾਈਪਾਂ ਦਾ ਕੰਮ ਪੂਰਾ ਹੋਣ ‘ਤੇ ਵਧੀਆ ਸੜਕਾਂ ਬਣਵਾ ਕੇ ਮੁਸ਼ਕਲਾਂ ਹੱਲ ਕਰਾਂਗੇ- ਕੌਂਸਲਰ

PPN1807201514

ਅੰਮ੍ਰਿਤਸਰ, 25 ਜੁਲਾਈ (ਗੁਰਚਰਨ ਸਿੰਘ)- ਗੁਰੂ ਨਗਰੀ ਦੇ ਅੰਦਰੂਨੀ ਖੇਤਰ ਦੇ ਇਲਾਕੇ ਕਟੜਾ ਆਹਲੂਵਾਲੀਆ ਦੇ ਮੇਨ ਬਾਜਾਰ ਦੀ ਖਸਤਾ ਹਾਲਾਤ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਜੀਨਿਅਰ ਜਗੀਰ ਸਿੰਘ, ਗੋਪਾਲ ਕ੍ਰਿਸ਼ਨ ਆਦਿ ਨੇ ਦੱਸਿਆ ਕਿ ਇਸ ਬਾਜਾਰ ਵਿਚ ਹੋਟਲ ਅਤੇ ਵੱਡੇ-ਵੱਡੇ ਵਪਾਰੀਆਂ ਦੇ ਕਾਰੋਬਾਰ ਹਨ।ਜਿਸ ਕਾਰਨ ਬਾਜਾਰ ਵਿਚ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ, ਪਰ ਬਾਜਾਰ ਦੀ ਖਸਤਾ ਹਾਲਾਤ ਕਾਰਨ ਉਨਾਂ ਨੂੰ ਕਾਫੀ ਮੁਸ਼ਕਿਲ ਦਾ ਸਾਮਹਣਾ ਕਰਨਾ ਪੈਦਾ ਹੈ ਅਤੇ ਹਮੇਸ਼ਾਂ ਟਰੈਫਿਕ ਜਾਮ ਦੀ ਸੱਮਸਿਆ ਬਣੀ ਰਹਿੰਦੀ ਹੈ।ਉਨਾਂ ਦੱਸਿਆ ਕਿ ਜਦੋ ਬਾਰਿਸ਼ ਆਉਂਦੀ ਹੈ ਤਾਂ ਚਿੱਕੜ ਦੀ ਤਿਲਕਣ ਹੋਣ ਕਾਰਨ ਇਥੋ ਪੈਂਦਲ ਲੰਘਣਾ ਵੀ ਔਖਾ ਹੁੰਦਾ ਹੈ ।ਉਹਨਾਂ ਕਿਹਾ ਕਿ ਪ੍ਰਸ਼ਾਸਨ ਜਲਦੀ ਤੋਂ ਮੰਗ ਕੀਤੀ ਕਿ ਇਸ ਸੱਮਸਿਆ ਨੂੰ ਜਲਦੀ ਹੱਲ ਕੀਤਾ ਜਾਵੇੇ ।ਇਸ ਮੌਕੇ ਪ੍ਰਵੀਨ ਕੁਮਾਰ, ਰਾਕੇਸ਼ ਡੌਗਰਾ ਤੌ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਅਤੇ ਦੁਕਾਨਦਾਰ ਹਾਜ਼ਰ ਸਨ ।
ਕੀ ਕਹਿੰਦੇ ਹਨ ਕੌਸਲਰ ਜਰਨੈਲ ਸਿੰਘ ਢੌਟ
ਵਾਰਡ 25 ਦੇ ਕੌਸਲਰ ਜਰਨੈਲ ਸਿੰਘ ਢੌਟ ਨਾਲ ਜਦੋ ਫੋਨ ਕਰਕੇ ਸਪੰਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਲਾਕੇ ਵਿੱਚ ਪਾਣੀ ਦੀਆਂ ਪਾਇਪਾਂ ਪਾਈਆਂ ਜਾ ਰਹੀਆਂ ਹਨ, ਜਿਸ ਕਾਰਨ ਬਾਜਾਰ ਪੁੱਟੇ ਹੋਏ ਹਨ ।ਉਹਨਾਂ ਕਿਹਾ ਕੀ ਭਾਜਪਾ ਦੇ ਰਾਸ਼ਟਰੀ ਸੱਕਤਰ ਤਰੁਣ ਚੁੱਘ ਨਾਲ ਇਸ ਬਾਰੇ ਗੱਲ ਹੋ ਚੁੱਕੀ ਹੈ ਅਤੇ ਇਲਾਕੇ ਵਿਚ ਜਲਦੀ ਹੀ ਪਾਈਪਾਂ ਦਾ ਕੰਮ ਪੂਰਾ ਕਰਵਾ ਕੇ ਵਧੀਆ ਸੜਕਾਂ ਬਣਵਾ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply