Sunday, December 22, 2024

ਹਰੇਕ ਲਈ ਚੰਗੀ ਸਿਹਤ ਹੀ ਮੇਰੀ ਪ੍ਰਾਥਮਿਕਤਾ – ਡਾ. ਦਲਜੀਤ ਸਿੰਘ

PPN130401
ਅੰਮ੍ਰਿਤਸਰ, 13  ਅਪ੍ਰੈਲ (ਸੁਖਬੀਰ ਸਿੰਘ)-  ਆਈ.ਐਮ.ਏ. ਦੀ ਮੀਟਿੰਗ ‘ਚ ਹਾਜਰ ਸਾਰੇ ਡਾਕਟਰ ‘ਆਪ’ ਲੋਕ ਸਭਾ  ਅੰਮ੍ਰਿਤਸਰ ਤੋ ਉਮੀਦਵਾਰ ਡਾ. ਦਲਜੀਤ ਸਿੰਘ ਨਾਲ ਸਹਿਮਤ ਸਨ ਜਦ ਉਨਾਂ ਕਿਹਾ ਕਿ ਸਮੇ ਦੀ ਜਰੂਰਤ ਹੈ ਕਿ ”ਸਾਰਿਆ ਨੂੰ ‘ਸਹਿਤ ਸੁਵਿਧਾ’ ਮਿਲੇ, ਪਰ ਘੱਟ ਖਰਚੇ ਤੇ।” ਅੰਮ੍ਰਿਤਸਰ ਦੇ ਸਾਰੇ ਖਾਸ ਡਾਕਟਰ ਹੀ ਨਹੀ ਸਗੋਂ ਹੋਰ ਵੱਖ-ਵੱਖ ਕਾਰੋਬਾਰ ਕਰਨ ਵਾਲੇ ਵਪਾਰੀ ਵੀ ਮੀਟਿੰਗ ਵਿਚ ਹਾਜਰ ਸਨ ਅਤੇ ਚਰਚਾ ਦਾ ਵਿਸ਼ਾ ਸੀ ਸੱਮਸਿਆਵਾਂ ਦਾ ਹੱਲ। ”ਹਰੇਕ ਸੱਮਸਿਆ ਦਾ ਹਲ ਕੱਢਿਆ ਜਾ ਸਕਦਾ ਹੈ”,  ”ਡਾ. ਦਲਜੀਤ ਸਿੰੰਘ ਨੇ ਮੀਟਿੰਗ ‘ਚ ਸੰਬੋਧਨ ਕਰਦੇ ਹੋਏ ਕਿਹਾ ਕਿ ਜਰੂਰਤ ਹੈ ਤਾਂ ਸਿਰਫ ਇਨੀ ਕਿ ਅਸੀ ਸਾਰੇ ਨੇਕ-ਨੀਤੀ, ਇਮਾਨਦਾਰੀ ਨਾਲ ਬੈਠ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰੀਏ, ਇਸ ਕੰਮ ਵਿਚ ਜਿਆਦਾ ਮਹਿਨਤ ਜਰੂਰ ਲਗੇਗੀ।” ‘ਆਪ’ ਉਮੀਦਵਾਰ ਡਾ. ਦਲਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਕਟ ਕਰਦੇ ਹੋਏ ਕਿਹਾ ਕਿ ਸਿੱਖਿਆ ਅਤੇ ਸਹਿਤ ਦੁਨਿਆ ਭਰ ਦੀਆਂ ਸਰਕਾਰਾਂ ਦੀਆਂ ਦੋ ਵੱਡੀਆਂ ਜਿੰਮੇਦਾਰੀਆਂ ਹਨ, ਪਰ ਸਾਡੇ ਦੇਸ਼ ਵਿਚ ਹਰ ਰਾਜ ਨੇਤਾ ਨੇ ਇਨਾਂ ਨੂੰ ਬਿਲਕੁਲ ਹਾਸ਼ੀਏ ਵੱਲ ਧੱਕ ਦਿਤਾ ਹੈ। ਅਜ ਵੱਡੀਆਂ-ਵੱਡੀਆਂ ਕੰਪਨੀਆਂ ਨੇ ਸਹਿਤ ਸੁਵਿਧਾ ਤੇ ਕੱਬਜਾ ਕਰ ਲਿਆ ਹੈ ਅਤੇ ਇਸ ਤਰਾ ਮਹਿੰਗਾ ਕਰ ਦਿਤਾ ਹੈ ਕਿ ਇਲਾਜ ਦੀਆਂ ਸਾਰੀਆਂ ਸਹੁਲਤਾਂ ਹੋਣ ਤੇ ਵੀ ਇਹ ਆਮ ਆਦਮੀ ਦੀ ਪਹੁੰਚ ਤੋ ਬਾਹਰ ਹਨ। ਵੱਡ-ਵੱਡੇ ਸਰਕਾਰੀ ਹਸਪਤਾਲ ਤਾਂ ਹਨ ਪਰ ਇਨਾਂ ਹਸਪਤਾਲਾਂ ਵਿਚ ਮਹਿੰਗੀਆਂ ਤੋ ਮਹਿੰਗੀਆਂ ਮਸ਼ੀਨਾਂ ਲੱਗਣ ਦੇ ਬਾਵਜੂਦ ਕੋਈ ਦੇਖਭਾਲ ਨਹੀ ਕਰ ਰਿਹਾ ਅਤੇ ਇਹ ਖਰਾਬ ਹੋ ਗਈਆ ਹਨ ਕਿਉਕਿ ਇਨਾਂ ਦੀ ਵਰਤੋਂ ਨਾ ਹੋਣ ਕਾਰਣ ਅਜਿਹਾ ਹੋਇਆ ਹੈ। ਡਾਕਟਰ ਸਾਹਿਬ ਨੇ ਦੱਸਿਆ ਕਿ ‘ਸਾਰਿਆਂ ਨੂੰ ਸਹਿਤ ਬੀਮਾ ਮਿਲਣਾ ਚਾਹੀਦਾ ਹੈ, ਉਹ ਵੀ ਘੱਟ ਖਰਚੇ ਤੇ। ਸੱਚੀ, ਸਹੀ ਅਤੇ ਠੀਕ ਸਹਿਤ ਦਾ ਬੀਮਾ, ਜਿਹੜਾ ਸਾਰਿਆਂ ਨੂੰ ਮਿਲੇ। ਇਹ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਜੇਕਰ ਮੈਨੂੰ ਚੁਣਿਆ ਗਿਆ ਤਾਂ ਮੈ ਸਹਿਤ ਬੀਮਾ ਜਰੂਰ ਲਾਗੂ ਕਰਾਂਗਾ ਤਾਂ ਜੋ ਜਨਤਾ ਨੂੰ ਇਸ ਦਾ ਲਾਭ ਮਿਲ ਸਕੇ। ਉਨਾਂ ਅੱਗੇ ਦੱਸਿਆ ਕਿ ਕਿਸੇ ਸਮਸਿਆ ਦੇ ਵਿਕਸਤ ਹੋਣ ਤੋ ਪਹਿਲੇ ਹੀ ਹਲ ਕਰ ਦੇਣਾ ਚਾਹੀਦਾ। ਮੈ ਇਹ ਵੀ ਜਰੂਰ ਕਰਾਂਗਾ ਕਿ ਦਵਾਈ ਦੇ ਨਾਲ ਨਾਲ ਇਸ ਗੱਲ ਦਾ ਵੀ ਡੂੰਘਾਈ ਨਾਲ ਅਧਿਅਨ ਕੀਤਾ ਜਾਵੇ ਕਿ ਬੀਮਾਰੀ ਕਿਉ ਪੈਦਾ ਹੁੰਦਾ ਹੈ ਅਤੇ ਇਸ ਦੀ ਰੋਕਥਾਮ ਕਿਵੇ ਕੀਤਾ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply