Saturday, March 21, 2026

ਬਾਦਲ ਹਲਕਾ ਜੰਡਿਆਲਾ ਗੁਰੁ ਦੇ ਪਿੰਡਾਂ ‘ਚ ਕਰਨਗੇ ਸੰਗਤ ਦਰਸ਼ਨ 22 ਤੇ 23 ਨੂੰ

PPN2107201518

ਤਰਸਿੱਕਾ, 21 ਜੁਲਾਈ (ਕੰਵਲ ਜੋਧਾਨਗਰੀ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਅਤੇ 23 ਜੁਲਾਈ ਨੂੰ ਹਲਕਾ ਜੰਡਿਆਲਾ ਗੁਰੁ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਨਗੇ।ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਵੱਲੋਂ ਪੂਰੇ ਜੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਮੁੱਛਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਂਗਰਾ ਕਸਬਾ ਅਤੇ ਪਿੰਡ ਦਾ ਪ੍ਰੋਗਰਾਮ ਦਾਣਾ ਮੰਡੀ ਟਾਂਗਰਾ ਵਿਖੇ ਹੋਵੇਗਾ।ਪਿੰਡ ਜੱਬੋਵਾਲ ਦੀ ਦਾਣਾ ਮੰਡੀ ਵਿੱਚ ਜੋਧਾਨਗਰੀ, ਸ਼ਾਹਪੁਰ, ਸੰਗਰਾਵਾਂ, ਜੀ.ਟੀ.ਰੋਡ ਤੇ ਸਥਿਤ ਸਿਗਨੇਚਰ ਪੈਲੇਸ ਵਿੱਚ ਚੌਹਾਨ, ਖੇਲਾ ਨਰਾਇਣਗੜ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਾਂਟਾਂ ਦੇਣਗੇ ਅਤੇ ਪਿੰਡਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਨਗੇ।ਮੁੱਖ ਤਰਜੀਹ ਦਲਿਤਾਂ ਦੇ ਆਗੂਆਂ ਅਤੇ ਖੇਡ ਕਲੱਬਾਂ ਦੇ ਨੌਜਵਾਨਾਂ ਨੂੰ ਦੇਣਗੇ।
ਯਾਦ ਰਹੇ ਕਿ ਪਿਛਲੇ ਸੰਗਤ ਦਰਸ਼ਨ ਦੌਰਾਨ ਢਿੱਲਮੱਠ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਸ਼ਿਕੰਜਾ ਕੱਸੇ ਜਾਣ ਕਾਰਨ ਪੂਰਾ ਪ੍ਰਸ਼ਾਸ਼ਨ ਪੱਬਾਂ ਭਾਰ ਹੋ ਕੇ ਪਿੰਡਾਂ ਦੇ ਸਰਪੰਚਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ।ਬਾਬਾ ਬਕਾਲਾ ਸਾਹਿਬ ਦੇ ਐੱਸ. ਡੀ. ਐੱਮ ਸ੍ਰੀ ਵਿਮਲ ਸੇਤੀਆ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਟਾਂਗਰਾ ਦਾਣਾ ਮੰਡੀ ਵਿੱਚ ਪਹੁੰਚੇ ਹੋਏ ਸਨ।ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਸ੍ਰ: ਸੋਹਣਜੀਤ ਸਿੰਘ ਉਪ ਮੰਡਲ ਅਫਸਰ ਟਾਂਗਰਾ ਦੇ ਵਧੀਕ ਨਿਗਰਾਨ ਇੰਜੀਨੀਅਰ ਸ੍ਰ: ਪਰਮਜੀਤ ਸਿੰਘ ਮੰਡਲ ਜੰਡਿਆਲਾ ਗੁਰੂ ਵੱਲੋਂ ਬਿਜਲੀ ਦੇ ਪ੍ਰਬੰਧਾਂ ਦਾ ਨਿਰੀਖਣ ਕਰਕੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਸਾਬਾ ਟਾਂਗਰਾ,ਸਾਬਕਾ ਸਰਪੰਚ ਗੁਰਦਿਆਲ ਸਿੰਘ, ਜਰਨੈਲ ਸਿੰਘ, ਬਖਤਾਵਰ ਸਿੰਘ ਨੰਬਰਦਾਰ, ਹਰਪਾਲ ਸਿੰਘ ਸੈਕਟਰੀ ਆਦਿ ਮੋਹਤਬਰ ਆਗੂ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply