ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)- ਹਨੂਮਾਨ ਜਯੰਤੀ ਦੇ ਮੋਕੇ ਤੇ ਅੱਜ ਸ਼ਾਮ ਫਾਜ਼ਿਲਕਾ ਦੇ ਕਾਲਜ ਰੋਡ ਤੇ ਸਥਿਤ ਸਿਧ ਸ਼੍ਰੀ ਹਨੂਮਾਨ ਮੰਦਿਰ ਤੋ ਇਕ ਸ਼ੋਭਾ ਯਾਤਰਾ ਕੱਢੀ ਗਈ।ਇਸ ਸ਼ੋਭਾ ਯਾਤਰਾ ਦੀ ਅਗਵਾਈ ਪੰਜਾਬ ਸਰਕਾਰ ਦੇ ਸੇਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਕੀਤੀ ਸੁੰਦਰ ਸੁੰਦਰ ਝਾੰਕਿਆ, ਘੋੜੇ ਗੱੜਿਆ ਅਤੇ ਸੈਕੜਾ ਲੋਕਾਂ ਦੇ ਇੱਕਠ ਦੇ ਨਾਲ ਇਹ ਸ਼ੋਭਾ ਯਾਤਰਾ ਸ਼ਾਮ 5 ਵਜੇ ਸਿਧ ਸ਼੍ਰੀ ਹਨੁਮਾਨ ਮੰਦਿਰ ਤੋ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾ ਵਿਚੋ ਹੁੰਦੀ ਹੋਈ ਇਹ ਸ਼ੋਭਾ ਯਾਰਤਾ ਸਾਮ ੮ ਵਜੇ ਵਾਪਸ ਮੰਦਰ ਪਰਤੀ ।ਜਿਥੋ ਜਿਥੋ ਵੀ ਇਹ ਸ਼ੋਭਾ ਯਾਤਰਾ ਲੰਘੀ ਲੌਕਾਂ ਨੇ ਆਪਣੇ ਘਰਾਂ ਤੇ ਦੁਕਾਨਾ ਤੌ ਬਾਹਰ ਆ ਕੇ ਭਗਤਾ ਤੇ ਫੂਲਾਂ ਦੀ ਵਰਖਾ ਕਰਕੇ ਏਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਮੰਦਰ ਕਮੇਟੀ ਦੇ ਉਪ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਅਰੋੜਾ ਨੇ ਦੱਸਿਆ ਦੇ ਇਹ ਸ਼ੋਭਾ ਯਾਤਰਾ ਹਨੁਮਾਨ ਜਯੰਤੀ ਦੇ ਪਾਵਨ ਪਰਵ ਦੇ ਮੋਕੇ ਤੇ ਕੱੜੀ ਗਈ ਹੈ ਅਤੇ ਅੱਜ ਮੰਗਲਵਾਰ ਨੂੰ ਮੰਦਰ ਵਿਚ ਹਨੁਮਾਨ ਜਯੰਤੀ ਦਾ ਉਤਸਵ ਬੜੀ ਧੁਮਧਾਮ ਨਾਲ ਮਾਨਇਆ ਜਾ ਰਿਹਾ ਹੈ ।
ਇਸ ਮੋਕੇ ਤੇ ਮੰਦਰ ਕਮੇਟੀ ਦੇ ਪ੍ਰਧਾਨ ਸਿੱਪੀ ਕਾਲੜਾ, ਉਪ ਪ੍ਰਧਾਨ ਓਮ ਪ੍ਰਕਾਸ਼ ਅਰੋੜਾ, ਕ੍ਰਿਸ਼ਨ ਲਾਲ ਸਚਦੇਵਾ, ਰਾਮ ਨਾਰਾਯਨ ਸ਼ਰਮਾ, ਕਾਲੀ ਠਕਰਾਲ, ਸਤਪਾਲ ਅਨੇਜਾ, ਸੁਮਨ ਕੂਕੜ, ਸਨਾਤਨ ਧਰਮ ਮਹਾਬੀਰ ਦੱਲ ਦੇ ਕੈਪਟਨ ਸੁਭਾਸ਼ ਖੁੰਗਰ, ਨੰਦ ਲਾਲ ਸਿੰਗਲਾ, ਪ੍ਰੇਮ ਨਾਰੰਗ ਅਤੇ ਸੋਨੂ ਵਰਮਾ ਆਦੀ ਹਾਜਰ ਸਨ ।