ਸਾਬਕਾ ਰਾਸਟਰਪਤੀ ਦੀ ਬੇਟੀ ਸਮੇਤ ਕਈ ਕੱਦਾਵਰ ਕਾਂਗਰਸੀ ਲੀਡਰ ਅਕਾਲੀ ਦਲ ਵਿੱਚ ਸ਼ਾਮਲ

ਬਠਿੰਡਾ 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਜਿਹੇ ਝੂਠ ਦੇ ਪੁਜਾਰੀ ਨੂੰ ਬਠਿੰਡਾ ਵਾਸੀਆਂ ਨੇ ਇਸ ਤਰ੍ਹਾਂ ਹਰਾਉਣ ਦਾ ਫੈਸਲਾ ਕੀਤਾ ਹੈ ਕਿ ਮਨਪ੍ਰੀਤ ਨੂੰ ਰਿਕਾਰਡ ਵੋਟਾਂ ਨਾਲ ਹਰਾਉਣਗੇ। ਸ. ਬਾਦਲ ਅੱਜ ਬਠਿੰਡਾ ਵਿਚ ਉਸ ਵੇਲੇ ਬੋਲ ਰਹੇ ਸਨ ਜਿਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਪਕੇਰੀ ਕਰਨ ਲਈ ਵੱਡੇ ਕੱਦੇ ਨੇਤਾਵਾਂ ਦੀ ਸ਼ਮੂਲੀਅਤ ਅਕਾਲੀ ਦਲ ਵਿਚ ਹੋ ਰਹੀ ਸੀ, ਅੱਜ ਅਕਾਲੀ ਦਲ ਦੇ ਪ੍ਰਧਾਨ ਨੇ ਭਾਰਤ ਦੇ ਰਾਸਟਰਪਤੀ ਮਰਹੂਮ ਗਿਆਨੀ ਜੈਲ ਸਿੰਘ ਦੀ ਬੇਟੀ ਜਿਗੰਦਰ ਕੌਰ ਦਾ ਅਕਾਲੀ ਦਲ ਵਿਚ ਸੁਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਹੁਣ ਹਲਕਾ ਬਠਿੰਡਾ ਤੇ ਫਿਰੋਜਪੁਰ ਵਿਚ ਉਮੀਦਵਾਰਾਂ ਨੂੰ ਵੋਟਾਂ ਦੇ ਵੱਡੇ ਵਕਫੇ ਨਾਲ ਜਿੱਤ ਹਾਸਲ ਹੋਣੀ ਤਹਿ ਹੋ ਗਈ ਹੈ।
ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹਾਜਰੀ ਵਿਚ ਹੋਏ ਪ੍ਰੋਗਰਾਮ ਵਿਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਹੇ ਅਨਿਲ ਭੋਲਾ, ਕਾਂਗਰਸ ਦੇ ਐਮ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਾਅਵੇਦਾਰ ਸਾਧੂ ਰਾਮ ਕੁਸਲਾ, ਅਗਰਵਾਲ ਸਮਾਜ ਦੀ ਸਭਾ ਦੇ ਉਘੇ ਮੈਂਬਰ ਤੇ ਹੋਰਾਂ ਕਈ ਸੰਸਥਾਵਾਂ ਤੇ ਮੈਂਬਰਾਂ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆ ਵਿਕਾਸ ਪੱਖੀ ਨੀਤੀਆਂ ਦੀ ਪਿੱਠ ਠੋਕੀ ਹੈ।ਦਸਣਾ ਬ ਣਦਾ ਹੈ ਕਿ ਜਿਸ ਤਰ੍ਹਾਂ ਸਾਡੇ ਮਾਨਯੋਗ ਰਾਸਟਰਪਤੀ ਗਿਆਨੀ ਜੈਲ ਸਿੰਘ ਹੋਰਾਂ ਦੀ ਸਪੁੱਤਰੀ ਨਾਲ ਅਕਾਲੀ ਦਲ ਹੋਰ ਮਜਬੂਤ ਹੋਇਆਹੈ ਉਸੇ ਤਰ੍ਹਾਂ ਅਨਿਲ ਭੋਲਾ ਦਾ ਵੀ ਕਾਫੀ ਜਨ ਅਧਾਰ ਹੈ ਤੇ ਸਾਧੂ ਰਾਮ ਦਾ ਵੀ ਬਠਿੰਡਾ ਦੇ ਸ਼ਹਿਰੀ ਖੇਤਰ ਵਿਚ ਮਜਬੂਤ ਬੋਲਬਾਲਾ ਹੈ ਜਿਸ ਦੀ ਇਲਾਕੇ ਵਿਚ ਕਾਫੀ ਪੈਂਠ ਹੈ, ਸ੍ਰੀ ਬਾਦਲ ਨੇ ਕਿਹਾ ਹੈ ਕਿ ਜੋ ਵੀ ਕਿਸੇ ਵੀ ਪਾਰਟੀ ਵਿਚੋਂ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਉਨ੍ਹਾਂ ਦਾ ਬਰਾਬਰ ਸਤਿਕਾਰ ਹੋਵੇਗਾ, ਸ੍ਰੀ ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਕਾਂਗਰਸੀ ਵੀ ਸਮਝਣ ਲੱਗ ਪਏ ਹਨ ਤੇ ਉਹ ਡੁਬਦੇ ਬੇੜੇ ਵਿਚ ਸਵਾਰ ਹੋਣਾ ਹੁਣ ਨਹੀਂ ਚਾਹੁੰਦੇ। ਅਕਾਲੀ ਦਲ ਵਿਚ ਸ਼ਾਮਲ ਹੋਏ ਸ੍ਰੀ ਅਨਿਲ ਭੋਲਾ ਨੇ ਕਿਹਾ ਹੈ ਕਿ ਉਹ ਹੁਣ ਕਾਂਗਰਸ ਦਾ ਤੇ ਪੀ ਪੀ ਪੀ ਦਾ ਗੱਠਜੋੜ ਗੈਰ ਸਿਧਾਂਤਕ ਹੈ, ਕਿਉਂਕਿ ਮਨਪ੍ਰੀਤ ਬਾਦਲ ਨੇ ਜ਼ਮੀਨਾਂ ਤੇ ਕਬਜੇ ਕੀਤੇ ਹਨ, ਮਨਪ੍ਰੀਤ ਦੇ ਸਹਿਯੋਗੀਆਂ ਨੇ ਮਨਪ੍ਰੀਤ ਦੀ ਮਦਦ ਨਾਲ ਨੇ ੧੬ ਏਕੜ ਜ਼ਮੀਨ ਨੂੰ ਕਬਜਾਇਆ, 2009 ਵਿਚ ਕਬਜਾਈ ਇਹ ਜ਼ਮੀਨ ਹਾਰਟ ਆਫ ਸਿਟੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਉਸਨੇ ਹੋਰ ਦੋਸ਼ ਲਾਂਉਦੇ ਹੋਏ ਕਿਹਾ ਕਿ ਬਾਦਲ ਹੋਰਾਂ ਨੇ ਹੀ ੧੫੯ ਕਨਾਲ ਜ਼ਮੀਨ ਵਕਫ ਬੋਰਡ ਪੰਜਾਬ ਦੀਤੇ ਵੀ ਕਬਜਾ ਕੀਤਾ ਹੈ ਇਸੇ ਤਰ੍ਹਾਂ ਸੇਠੀ ਪੈਟਰੋਲ ਪੰਪ ਦਾ ਵੀ ਹਾਲ ਹੋਇਆ, ਗਲਤ ਤਰੀਕੇ ਨਾਲ ਗਿਦੜਬਾਹਾ ਦੇ ਟਰੈਡਰਜ਼ ਤੇ ਬਿਜਨੈਸਮੈਨਾਂ ਦੇ ਖਿਲਾਫ ਪਰਚੇ ਦਰਜ ਕਰਾਏ ਗਏ।ਇਸ ਦੇ ਨਾਲ ਹੀ ਮਨਪ੍ਰੀਤ ਤੇ ਉਸ ਦਾ ਪਰਵਾਰ ਜ਼ਮੀਨ ਦੇ ਸਕੈਂਡਲ ਵਿਚ ਉਲਝਿਆ ਜ਼ੋ ਕਿ ਡੇਰਾ ਸੇਖਵਾਂ ਨੇੜੇ ਜ਼ੀਰਾ ਜ਼ਿਲਾ ਫਿਰੋਜਪੁਰ ਸੀ, ਇਸ ਕੇਸ ਵਿਚ ਮਨਪ੍ਰੀਤ ਤੇ ਉਸ ਦੇ ਨਜ਼ਦੀਕੀਆਂ ਦੇ ਖਿਲਾਫ ਪਰਚੇ ਵੀ ਦਰਜ ਹੋਏ ਸਨ।
ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਰੇ ਆਗੂਆਂ ਦਾ ਸਵਾਗਤ ਕਰਦੇ ਹਾਂ ਤੇ ਸੁਖਬੀਰ ਨੇ ਇਥੇ ਇਹ ਵੀ ਦਾਅਵਾ ਕੀਤਾ ਕਿ ਹੋਰ ਬਹੁਤ ਸਾਰੇ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਸਾਡੇ ਸੰਪਰਕ ਵਿਚ ਹਨ। ਕਿਉਂਕਿ ਅਸੀਂ ਪੰਜਾਬ ਦੇ ਵਿਕਾਸ ਵੱਲ ਧਿਆਨ ਦਿਤਾ ਹੈ ਪਰ ਕਾਂਗਰਸੀਆਂ ਨੇ ਆਪਣੇ ਦਿਲੀ ਦੇ ਆਕਿਆਂ ਦੀਆ ਗੁਲਾਮੀਆਂ ਕਰਦੇ ਹੋਏ ਪੰਜਾਬ ਦਾ ਹਾਲ ਬੁਰਾ ਕੀਤਾ ਹੈ।ਇਸ ਸਮੇਂ ਬਠਿੰਡਾ ਤੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਦੇ ਰਾਜਨੀਤੀ ਸਕੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਆਦਿ ਹੋਰ ਬਹੁਤ ਸਾਰੇ ਅਕਾਲੀ ਲੀਡਰ ਵੀ ਮੌਜੂਦ ਸਨ।
Punjab Post Daily Online Newspaper & Print Media