Thursday, March 5, 2026

ਪੰਜਾਬ ਵਿੱਚ 26 ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ – ਸਾਂਪਲਾ

ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਪਰਿਵਾਰ ਤੇ ਸਮਾਜ ਅੱਗੇ ਆਉਣ

PPN0108201510

ਜਲੰਧਰ, 1 ਅਗਸਤ (ਪ.ਪ) – ਪੰਜਾਬ ਵਿੱਚ ਹੁਣ ਤੱਕ 26 ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਹਨ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਜਲੰਧਰ ਦੇ ਵਿਰਸਾ ਵਿਹਾਰ ਵਿੱਚ ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਜਾਗਰੂਕਤਾ ਪਾਇਲਟ ਪ੍ਰਾਜੈਕਟ ਜਿਲਾ੍ਹ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਨਸ਼ਾ ਛੁਡਾਉਣ ਲਈ ਪੰਜਾਬ ਦੇ 5614 ਪਿੰਡ ਚੁਣੇ ਗਏ ਹਨ। ਜਿਨਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨਾਂ੍ਹ ਵਿਚੋਂ 4500 ਪਿੰਡਾਂ ਵਿੱਚ ਪਿੰਡ ਸਲਾਹਕਾਰ ਕਮੇਟੀਆਂ ਦਾ ਗਠਨ ਹੋ ਗਿਆ ਹੈ ਅਤੇ 1190 ਨਵੇਂ ਸਵੈ ਸੰਘ ਨੂੰ ਸਿਖਲਾਈ ਦਿੱਤੀ ਗਈ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਕਿਸ ਤਰਾਂ੍ਹ ਦੀ ਜਾਣਕਾਰੀ ਦੇਣ। ਇਸ ਪ੍ਰਾਜੈਕਟ ਲਈ ਜਲੰਧਰ ਦੇ 400 ਪਿੰਡ ਦੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ 300-300 ਪਿੰਡ ਚੁਣੇ ਗਏ ਹਨ ਜੋ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੀ ਜਾਣਕਾਰੀ ਦੇਣਗੇ। ਜਲੰਧਰ ਦੇ 400 ਪਿੰਡਾਂ ਦੇ 40 ਕਲਸਟਰ ਬਣਾਏ ਗਏ ਹਨ ਅਤੇ ਹਰੇਕ ਕਲਸਟਰ ਵਿੱਚ 10 ਪਿੰਡ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਬਾਅਦ ਇਨਾਂ੍ਹ ਨੂੰ 80 ਕਲਸਟਰਾਂ ਵਿੱਚ ਵੰਡਿਆ ਜਾਵੇਗਾ । ਹਰੇਕ ਕਲਸਟਰ ਵਿੱਚ ਪੰਜ ਪਿੰਡ ਦਿੱਤੇ ਜਾਣਗੇ। ਇਨਾਂ੍ਹ ਸਾਰੇ ਪ੍ਰਾਜੈਕਟਾਂ ਲਈ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਹ ਪੈਸਾ ਨਹਿਰੂ ਯੁਵਾ ਕੇਂਦਰ ਸੰਗਠਨਾਂ ਨੂੰ ਦਿੱਤਾ ਜਾਵੇਗਾ ਅਤੇ ਉਹ ਇਨਾਂ੍ਹ ਪ੍ਰਾਜੈਕਟਾਂ ਦੇ ਮੁੱਖੀਆਂ ਨੂੰ ਵੰਡਣਗੇ।
ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਮਾਜ ਅਤੇ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ੍ਹ ਨੌਜਵਾਨਾਂ ਵਿੱਚ ਨਸ਼ਾ ਛੁਡਾਉਣ ਅਸੰਭਵ ਹੈ। ਸਰਕਾਰ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਦੀ ਵੀ ਜ਼ਿੰਮੇਂਵਾਰੀ ਬਣਦੀ ਹੈ ਕਿ ਅਜਿਹੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਯੋਗਦਾਨ ਪਾਉਣ। ਜੇਕਰ ਸਾਡੇ ਬੱਚੇ ਸਿਹਤਮੰਦ ਨਹੀਂ ਹੋਣਗੇ ਤਾਂ ਦੇਸ਼ ਦਾ ਵਿਕਾਸ ਹੋਣਾ ਅਸੰਭਵ ਹੈ। ਬੱਚੇ ਹੀ ਦੇਸ਼ ਦਾ ਭਵਿੱਖ ਹਨ। ਅੱਜ ਲੋੜ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਬਣਾਉਣ ਦੀ।
ਸ਼੍ਰੀ ਸਾਂਪਲਾ ਨੇ ਦੱੋਿਸਆ ਕਿ ਜਿਹੜੇ ਨਸ਼ਾ ਛੁਡਾਓ ਕੇਂਦਰ ਖੋਲ੍ਹੇ ਗਏ ਹਨ ਉਨਾਂ੍ਹ ਵਿੱਚ ਬੱਚਿਆਂ ਨੂੰ ਤਿੰਨ ਮਹੀਨੇ ਰੱਖਿਆ ਜਾਂਦਾ ਹੈ। ਪਹਿਲਾਂ ਉਸ ਦਾ ਨਸ਼ਾ ਛੁਡਾਇਆ ਜਾਂਦਾ ਹੈ। ਫਿਰ ਉਸ ਦਾ ਮਾਨਸਿਕਤਾ ਬਦਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕਿਸੇ ਹੁਨਰ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਸਮਾਜ ਵਿੱਚ ਆ ਕੇ ਉਹ ਆਪਣਾ ਕਾਰੋਬਾਰ ਚਲਾ ਸਕੇ। ਕਾਰੋਬਾਰ ਚਲਾਉਣ ਲਈ ਸਰਕਾਰ ਵੱਲੋਂ ਘੱਟੋ-ਘੱਟ ਵਿਆਜ ਯਾਨੀ 6 ਫੀਸਦ ਉਤੇ ਕਰਜ਼ਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਆਪ ਉੂਤੇ ਨਿਰਭਰ ਰਹਿ ਸਕਣ। ਇਸ ਮੌਕੇ ਉਤੇ ਨਹਿਰੂ ਯੁਵਾ ਕੇਂਦਰ ਚੰਡੀਗੜ੍ਹ ਦੇ ਐਸ. ਐਨ. ਸ਼ਰਮਾ, ਨਹਿਰੂ ਯੂਵਾ ਕੇਂਦਰਾਂ ਦੇ ਜਲੰਧਰ ਦੇ ਜ਼ਿਲਾ੍ਹ ਯੂੂਥ ਕਾਰਡੀਨੇਟਰ, ਜ਼ਿਲਾ੍ਹ ਲੋਕ ਸੰਪਰਕ ਅਧਿਕਾਰੀ ਸ਼੍ਰੀ ਗੁਰਮੀਤ ਸਿੰਘ ਧੁੱਗਾ ਅਤੇ ਹੋਰ ਕਈ ਸਖਸ਼ੀਅਤਾਂ ਮੌਜੂਦ ਸਨ। ਇਸ ਤੋਂ ਬਾਅਦ ਸ਼੍ਰੀ ਸਾਂਪਲਾ ਜੀ ਨੇ ਦੂਰਦਰਸ਼ਨ ਕੇਂਦਰ ਜਲੰਧਰ ਵਿੱਚ ਆਪਣੇ ਮੰਤਰਾਲੇ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਉਨਾਂ੍ਹ ਨੇ ਕਰਤਾਰਪੁਰ ਦੇ ਸ਼੍ਰੀ ਗੁਰੂ ਵਿਰਜਾਨੰਦ ਸਮਾਰਕ ਸਮਿਤੀ ਟਰੱਸਟ ਵੱਲੋਂ ਆਯੋਜਿਤ ਗੁਰੂਪੂਰਨਿਮਾਂ ਉਤਸਵ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਫਿਰ ਜਲੰਧਰ ਦੇ ਰੈਡ ਕਰਾਸ ਭਵਨ ਵਿੱਚ ਡਾ. ਬੀ.ਆਰ. ਅੰਬੇਦਕਾਰ ਦੀ 125 ਵੀ ਜਯੰਤੀ ਮਨਾਉਣ ਤੇ ਦੂਜੀ ਰਾਜ ਪੰਧਰੀ ਕਾਨਫਰੰਸ ਨੂੰ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply