ਅਰੁਣ ਜੇਤਲੀ ਦੇ ਗ੍ਰਹਿ ਪਰਵੇਸ਼ ਲਈ ਪੁੱਜੇ ਪਦਮ ਸ਼੍ਰੀ ਪੰਡਤ ਸ਼ਿਵ ਕੁਮਾਰ ਸ਼ਰਮਾ
ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ)- ਮਸ਼ਹੂਰ ਸੰਤੂਰ ਵਾਦਕ ਪਦਮਸ਼੍ਰੀ ਪੰਡਤ ਸ਼ਿਵ ਕੁਮਾਰ ਸ਼ਰਮਾ ਦਾ ਮੰਨਨਾ ਹੈ ਕਿ ਦੇਸ਼ ਚ ਜੋ ਬਦਲਾਵ ਦੀ ਲਹਿਰ ਚਲ ਰਹੀ ਹੈ ਉਸਦੇ ਹਿਸਾਬ ਨਾਲ ਦੇਸ਼ ਦੇ ਲਈ ਸ਼੍ਰੀ ਨਰੇਂਦਰ ਮੋਦੀ ਇੱਕ ਖਾਸ ਕੜੀ ਹਨ। ਦੇਸ਼ ਦਾ ਸੁਰ-ਤਾਲ ਵਿਗੜ ਚੁਕਾ ਹੈ ਅਤੇ ਇਸਨੂੰ ਹੁਣ ਸ਼੍ਰੀ ਮੋਦੀ ਹੀ ਠੀਕ ਕਰ ਸਕਦੇ ਹਨ। ਪੰਡਤ ਸ਼ਿਵ ਕੁਮਾਰ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਜੀ ਦੇ ਗ੍ਰਿਹ ਪਰਵੇਸ਼ ਦੇ ਲਈ ਅੰਮ੍ਰਿਤਸਰ ਪੁੱਜੇ ਸੀ ਅਤੇ ਉਹਨਾਂ ਨੇ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਮੀਡੀਆ ਸੇਂਟਰ ਚ ਹੋਈ ਪ੍ਰੇਸ ਕਾਨਫ੍ਰੇਂਸ ਦੇ ਦੌਰਾਣ ਕੀਤਾ।
ਪੰਡਤ ਸ਼ਿਵ ਕੁਮਾਰ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵੋਟ ਜਰੂਰ ਕਰਣ ਕਿਉਂਕਿ ਤੁਸੀਂ ਸ਼ਿਕਾਇਤ ਕਰਣ ਦਾ ਹੱਕ ਉਸ ਵੇਲੇ ਹੀ ਪਾ ਸਕਦੇ ਹੋ, ਜਦੋਂ ਆਪ ਨੇ ਫਰਜਾਂ ਨੂੰ ਨਿਭਾਇਆ ਹੋਵੇ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਇਸ ਵੇਲੇ ਜੋਸ਼ ਵਿੱਚ ਹੈ, ਭਾਰਤ ਦੇ ਨੌਜਵਾਨ ਚ ਉਹ ਯੋਗਤਾ ਹੈ ਕਿ ਉਹ ਤਖਤਾ ਪਲਟ ਕਰ ਸਕਣ ਅਤੇ ਇਸ ਵੇਲੇ ਦੇਸ਼ ਨੂੰ ਇਸੇ ਜੋਸ਼ ਅਤੇ ਜਜਬੇ ਦੀ ਜਰੂਰਤ ਹੈ । ਉਹਨਾਂ ਨੇ ਸ਼੍ਰੀ ਅਰੁਣ ਜੇਤਲੀ ਦੇ ਲਈ ਵੋਟ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਲਈ ਸ਼੍ਰੀ ਜੇਤਲੀ ਲਈ ਵੋਟ ਨਹੀਂ ਮੰਗ ਰਹੇ ਕਿਉੰਕਿ ਉਹ ਉਹਨਾਂ ਦੇ ਰਿਸ਼ਤੇਦਾਰ ਹਨ ਬਲਕਿ ਇਸ ਲਈ ਮੰਗ ਰਹੇ ਹਨ ਕਿ ਅਰੁਣ ਜੇਤਲੀ ਵਰਗਾ ਸਾਂਸਦ ਹੀ ਅੰਮ੍ਰਿਤਸਰ ਲਈ ਇੱਕ ਬਿਹਤਰੀਨ ਨੇਤਾ ਹੈ। ਸ਼੍ਰੀ ਅਰੁਣ ਜੇਤਲੀ ਇੱਕ ਸਾਂਸਦ ਦੇ ਤੌਰ ਤੇ ਸੰਸਦ ‘ਚ ਇੱਕ ਮੰਤਰੀ ਦੇ ਤੌਰ ਤੇ ਪ੍ਰਸ਼ਾਸਨ ‘ਚ ਅਜਿਹੇ ਨੇਤਾ ਰਹੇ ਹਨ ਜਿਨਾਂ ਉੱਤੇ ਅੱਖ ਬੰਦ ਕਰਕੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਉਹਨਾਂ ਦਾ ਪਿਛਲਾ ਰਿਕਾਰਡ ਅਜਿਹਾ ਹੈ ਕਿ ਅੰਮ੍ਰਿਤਸਰ ਦੀ ਜਨਤਾ ਨੂੰ ਉਹਨਾਂ ਨੂੰ ਵੋਟ ਦੇਣ ਤੋ ਪਹਿਲਾਂ ਇੱਕ ਵਾਰ ਵੀ ਸੋਚਨਾ ਨਹੀਂ ਚਾਹੀਦਾ। ਇਸ ਮੌਕੇ ਤੇ ਪੰਜਾਬ ਬੀਜੇਪੀ ਦੇ ਪ੍ਰਵਕਤਾ ਹਰਮਿੰਦਰ ਮਲਿਕ ਤੇ ਨਵੀਨ ਸਿੰਗਲਾ, ਜਨਾਰਧਨ ਸ਼ਰਮਾਸ, ਸੰਜੇ ਕੁੰਦਰਾ ਆਦਿ ਮੌਜੂਦ ਸੀ।