Thursday, November 14, 2024

ਕਾਂਗਰਸ ਤੇ ਭਾਜਪਾ ਤੋਂ ਦੁਖੀ ਲੋਕ ਚਾਹੁੰਦੇ ਹਨ ਬਸਪਾ ਦੀ ਸਰਕਾਰ – ਪ੍ਰਦੀਪ ਸਿੰਘ ਵਾਲੀਆ

PPN150413
ਅੰਮ੍ਰਿਤਸਰ, 15 ਅਪ੍ਰੈਲ  (ਸੁਖਬੀਰ ਸਿੰਘ) –  ਅੰਮ੍ਰਿਤਸਰ ਲੋਕ ਸਭਾ ਸੀਟ ਲਈ  ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ ਪ੍ਰਦੀਪ ਸਿੰਘ ਵਾਲੀਆ ਵਲੋਂ ਸਰਹੱਦੀ ਪਿੰਡ ਅਟੱਲਗੜ੍ਹ, ਰਤਨ, ਖਾਸਾ,ਤੇ ਅੰਮ੍ਰਿਤਸਰ ਸ਼ਹਿਰ ਦੇ ਈਸਟ ਮੋਹਨ ਨਗਰ, ਇੰਦਰਾ ਕਲੋਨੀ ਤੇ ਅਮਨ ਐਵੇਨਿਉ ਦੇ ਕੀਤੇ ਚੋਣ ਦੌਰੇ ਦੌਰਾਨ ਵੋਟਰਾਂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਤੇ ਭਜਾਪਾ ਦੀਆਂ ਸਰਕਾਰਾਂ ਤੋਂ ਦੁਖੀ ਹੋ ਚੁਕੇ ਹਨ ਤੇ ਤੀਸਰੀ ਧਿਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੀ ਚਾਹੁੰਦੇ ਹਨ ।ਸ੍ਰ. ਪ੍ਰਦੀਪ ਸਿੰਘ ਵਾਲੀਆ ਨੇ ਬੀਤੇ ਕੱਲ੍ਹ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸੈਂਕੜੇ ਪਾਰਟੀ ਵਰਕਰਾਂ ਸਮੇਤ, ਸਥਾਨਕ ਕੋਤਵਾਲੀ ਚੌਕ ਵਿਖੇ ਸਥਾਪਿਤ ਸ੍ਰੀ ਭੀਮ ਰਾਉ ਅੰਬੇਦਕਰ ਦੇ ਆਦਮ ਕੱਦ ਬੁ`ਤ ਤੇ ਫੁਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁਲ ਭੇਟ ਕੀਤੇ। ਅਟਾਰੀ ਹਲਕੇ ਦੇ ਸਰਹੱਦੀ ਪਿੰਡ ਹਲਕਾ ਇੰਚਾਰਜ ਬੀਬੀ ਸੁਖਜੀਤ ਕੌਰ ਦੀ ਅਗਵਾਈ ਹੇਠ ਸ੍ਰ ਵਾਲੀਆ ਤੇ ਸਾਥੀ ਸਭਤੋਂ ਪਹਿਲਾਂ ਪਿੰਡ ਰਤਨ ਪੁੱਜੇ, ਜਿਥੇ ਅਜੇ ਤੀਕ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਦ ਨਹੀ ਹੈ ਤੇ ਹਰ ਘਰ ਵਿਚ ਗੰਦੇ ਪਾਣੀ ਦਾ ਛੱਪੜ ਵੇਖਿਆ ਜਾ ਸਕਦੈ।ਪਿੰਡ ਅਟੱਲ ਗੜ੍ਹ ਵਿਖੇ ਪਾਸਟਰ ਰਵਿੰਦਰ, ਜੋਕਿ ਗਰੀਬ ਲੋੜਵੰਦ ਬੱਚਿਆਂ ਨੂੰ ਮੁਫਤ ਵਿਦਿਆ ਦੇਣ ਲਈ  ਇਕ ਸਕੂਲ ਚਲਾ ਰਹੇ ਹਨ ਨੇ ਖੁਦ ਨਾਲ ਚੱਲਕੇ ਘਰ ਘਰ ਦਸਤਕ ਦਿੱਤੀ।ਦੋਨਾਂ ਪਿੰਡਾਂ ਦੇ  ਵਾਸੀਆਂ ਨੇ ਸ੍ਰ ਵਾਲੀਆ ਨੂੰ ਜੀ ਆਇਆ ਕਹਿੰਦਿਆਂ ਯਕੀਨ ਦਿਵਾਇਆ ਕਿ ਉਹ ਕੇਵਲ ਤੇ ਕੇਵਲ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਣਗੇ ।ਖਾਸਾ ਵਿਖੇ ਲੋਕਾਂ ਨੇ ਦੱਸਿਆ ਕਿ 60 ਸਾਲ ਬੀਤ ਜਾਣ ਤੇ ਵੀ ਇਸ ਇਲਾਕੇ ਵਿਚ ਪਾਣੀ ਵਾਲੀ ਟੈਂਕੀ ਨਹੀ ਸਥਾਪਿਤ ਹੋ ਸਕੀ ਜਿਸਤੋਂ ਲੋਕ ਸਾਫ ਸੁਥਰਾ ਪਾਣੀ ਪੀ ਸਕਣ । ਇਲਾਕਾ ਵਾਸੀਆਂ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਵਾਰੋ ਵਾਰੀ ਵੋਟਾਂ ਲੈਣ ਤਾਂ ਆਏ ਲੇਕਿਨ ਵੋਟਾਂ ਮਿਲਣ ਬਾਅਦ ਕਦੇ ਮੁੜ ਮੂੰਹ ਨਹੀ ਵਿਖਾਇਆ ।ਉਹ ਬਦਲ ਚਾਹੁੰਦੇ ਹਨ, ਇਸ ਲਈ ਇਸ ਵਾਰ ਇਕ ਇਕ ਵੋਟ ਬਹੁਜਨ ਸਮਾਜ ਪਾਰਟੀ ਦਾ ਹੋਵੇਗਾ।ਸ਼ਹਿਰੀ ਇਲਾਕਾ ਈਸਟ ਮੋਹਨ ਨਗਰ ਸੀ ਬਲਾਕ ਵਿਖੇ ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਅਤੇ ਇੰਦਰਾ ਕਲੋਨੀ, ਅਮਨ ਐਵੇਨਿਊ, ਸ਼ੇਰੇ ਪੰਜਾਬ ਐਵੇਨਿਉ ਮਜੀਠਾ ਵਿਖੇ ਹਰਜੀਤ ਸਿੰਘ ਅਬਦਾਲ ਦੀ ਅਗਵਾਈ ਹੇਠ ਹੋਈਆਂ ਚੋਣ ਰੈਲੀਆਂ ਵਿਚ ਮੁਸਲਿਮ, ਰਵੀਦਾਸ ਅਤੇ ਹਰੀ ਜਨ ਭਾਈ ਚਾਰੇ ਨੇ ਯਕੀਨ ਦਿਵਾਇਆ ਕਿ ਉਹ ਭੈਣ ਮਾਇਆਵਤੀ ਦੇ ਨਾਲ ਹਨ ਤੇ ਉਨਾਂ ਨੂੰ ਹੀ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ ਤੇ ਵੋਟ ਵੀ ਬਹੁਜਨ ਸਮਾਜ ਪਾਰਟੀ ਨੂੰ ਹੀ ਦੇਣਗੇ।ਇਸ ਮੌਕੇ ਸ੍ਰ ਵਾਲੀਆ ਦੇ ਨਾਲ ਸ੍ਰੀ ਰਵਿੰਦਰ ਹੰਸ,ਗੁਰਬਖਸ਼ ਮਹੇ, ਮਨਜੀਤ ਸਿੰਘ ਅਟਵਾਲ, ਸਤਪਾਲ ਸਿੰਘ ਪਖੋਕੇ, ਤਰਸੇਮ ਭੋਲਾ, ਜਸਪ੍ਰੀਤ ਸਿੰਘ, ਸੁਖਮਨਜੀਤ ਸਿੰਘ, ਸਿਮਰਨਦੀਪ ਸਿੰਘ, ਜਸਬੀਰ ਸਿੰਘ, ਦਲਵਿੰਦਰ ਸਿੰਘ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply