Wednesday, December 31, 2025

ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਨਵਾਂ ਸ਼ਹਿਰ ‘ਚ ਅੱਜ

PPN1504014
ਅੰਮ੍ਰਿਤਸਰ, 15  ਅਪ੍ਰੈਲ ( ਸੁਖਬੀਰ ਸਿੰਘ)- ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ, ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਅਤੇ ਮੈਂਬਰ ਰਾਜ ਸਭਾ ਭੈਣ ਮਾਇਆਵਤੀ ਅੱਜ 16 ਅਪ੍ਰੈਲ ਨੂੰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਪੁਜ ਰਹੇ ਹਨ ਜਿਥੇ ਉਹ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਹੋ ਰਹੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨਗੇ ।ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ ਪ੍ਰਦੀਪ ਸਿੰਘ ਵਾਲੀਆ ਨੇ ਸਮੂਹ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 16 ਅਪ੍ਰੈਲ ਨੂੰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਪੁਜ ਕੇ ਪਾਰਟੀ ਦੀ ਕੌਮੀ ਪਰਧਾਨ ਦੇ ਵਿਚਾਰਾਂ ਨੂੰ ਸੁਨਣ ਤੇ ਅਗਾਮੀ ਦਿਨਾਂ ਵਿਚ ਪੈਣਵਾਲੀਆਂ ਲੋਕ ਸਭਾ ਵੋਟਾਂ ਲਈ ਪਾਰਟੀ ਰਣਨੀਤੀ ਤੋਂ ਜਾਣੂ ਹੋਣ ।ਇਸ ਮੌਕੇ ਉਨ੍ਹਾ ਨਾਲ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਸਤਪਾਲ ਸਿੰਘ ਪਖੋਕੇ, ਮਨਜੀਤ ਸਿੰਘ ਅਟਵਾਲ, ਗੁਰਬਖਸ਼ ਮਹੇ, ਹਰਜੀਤ ਸਿੰਘ ਅਬਦਾਲ, ਦਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਖਮਨਜੀਤ ਸਿੰਘ ਤੇ ਸਿਮਰਨਦੀਪ ਸਿੰਘ ਮੌਜੂਦ ਸਨ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply