Tuesday, April 28, 2026

ਤੀਆਂ ਤੀਜ਼ ਦੀਆਂ ਮੇਲੇ ਦੌਰਾਨ ਸਤਿੰਦਰ ਕੌਰ ਕਾਹਲੋਂ ਸਨਮਾਨਿਤ

ਪਹਿਲਾਂ ਵੀ ਸੈਂਕੜੇ ਵਾਰੀ ਕੀਤਾ ਜਾ ਚੁੱਕਾ ਹੈ ਸਨਮਾਨ

PPN0808201502

ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਸੱਭਿਆਚਾਰਕ ਮੇਲੇ ਪੰਜਾਬੀ ਵਿਰਸੇ ਦੀ ਪਹਿਚਾਣ ਹੁੰਦੇ ਹਨ, ਮਾਡਰਨ ਸਮੇ ਵਿੱਚ ਜਿਥੇ ਲੋਕਾਂ ਵਿੱਚ ਗਲੋਬਲਾਈਜੇਸ਼ਨ ਦੀ ਦੌੜ ਲੱਗੀ ਹੋਈ ਹੈ, ਇੰਟਰਨੈਟ ਦੇ ਸੋਸ਼ਲ ਸਾਈਟਾਂ ਨੇ ਲੋਕਾਂ ਨੂੰ ਮੋਬਾਇਲ ਤੱਕ ਸੀਮਤ ਘੇਰੇ ਵਿਚ ਬੰਨ ਕੇ ਰੱਖ ਦਿੱਤਾ ਹੈ, ਨੌਜਵਾਨ ਕੁੜੀਆਂ ਮੁੰਡੇ ਪੁਰਾਤਨ ਸੱਭਿਆਚਾਰ ਤੋ ਕੋਹਾਂ ਦੂਰ ਹੁੰਦੇ ਨਜ਼ਰ ਆ ਰਹੇ ਹਨ, ਪਰ ਸਾਉਣ ਦਾ ਮਹੀਨਾ ਇੱਕ ਸੁਹਾਵਣਾ ਹੁੰਦਾ ਜਿਸ ਵਿੱਚ ਆਪ ਮੁਹਾਰੇ ਸੱਭਿਆਚਾਰਕ ਪਿੜ ਜੁੜ ਜਾਂਦੇ ਹਨ, ਇਸੇ ਹੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ਹੀਦ ਹਰਪਾਲ ਸਿੰਘ ਯੂਥ ਕਲੱਬ (ਰਜਿ:) ਗ੍ਰਾਮ ਪੰਚਾਇਤ, ਪੰਜਗਰਾਈਆਂ ਅਤੇ ਸਮੂਹ ਇਲਾਕਾ ਵਾਸੀਆਂ ਦੇ ਭਰਭੂਰ ਸਹਿਯੋਗ ਨਾਲ ਤੀਆਂ ਦਾ ਮੇਲਾ ਪਿੰਡ ਪੰਗਗਰਾਈਂ (ਨਜ਼ਦੀਕ ਬਟਾਲਾ) ਵਿਖੇ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚਸ੍ਰੀਮ ਮਤੀ ਕੁਲਦੀਪ ਕੌਰ ਸੁਪਤਨੀ ਸ੍ਰੀ ਦੇਸ ਰਾਜ ਧੁੱਗਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸੱਭਿਆਚਾਰਕ ਮੇਲੇ ਦੀ ਰੌਣਕ ਨੂੰ ਵਧਾਇਆ। ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੀਮਤੀ ਕੁਲਦੀਪ ਅਤੇ ਡੀ ਡੀ ਪੀ ੳ ਪਰਮਜੀਤ ਕੌਰ, ਲੈਕਚਰਾਰ ਸਤਿੰਦਰ ਕੌਰ ਕਾਹਲੋਂ ਬਟਾਲਾ ਨੇ ਸਿਰਕਤ ਕੀਤੀ। ਮੇਲੇ ਦੌਰਾਨ ਪਿੰਡ ਦੀਆਂ ਔਰਤਾਂ ਵੱਲੋਂ ਪੁਰਾਤਨ ਬੋਲੀਆਂ ਪਾ ਕੇ ਗਿੱਧੇ ਦਾ ਪਿੜ ਸਿਰਜਿਆ ਗਿਆ।ਸੱਭਿਆਚਾਰ ਦੇ ਇਸ ਪਿੜ੍ਹ ਦੌਰਾਨ ਸ਼੍ਰੀ ਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਮੈਡਮ ਸਤਿੰਦਰ ਕੌਰ ਦਾ ਸਨਮਾਨ ਪਹਿਲਾਂ ਵੀ ਜਿਲੇ ਪੱਧਰ ਹੀ ਨਹੀ ਸਗੋ ਦੂਜੇ ਰਾਜਾਂ ਵਿੱਚ ਵੀ ਹੋਇਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply