Tuesday, April 28, 2026

ਦੀ ਸਾਲਵੇਸ਼ਨ ਆਰਮੀ ਸਕੂਲ ਵਿਖੇ ਤੀਆਂ ਤੀਜ਼ ਦੀਆਂ ਪ੍ਰੋਗਰਾਮ ਆਯੋਜਿਤ

ਪੀਘਾਂ ਤੇ ਗਿੱਧੇ ਨੇ ਬੰਨਿਆਂ ਰੰਗ

PPN0808201503

ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਦੀ ਸਾਲਵੇਸ਼ਨ ਆਰਮੀ ਸੀਨੀਅਰ ਸੰਕੈਡਰੀ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਸਾਉਣ ਦੇ ਮਹੀਨੇ ਦੀ ਮਹਾਨਤਾ ਨੂੰ ਮੁੱਖ ਰੱੱਖਦਿਆਂ ਤਿਉਹਾਰ ਪੂਰੀਆਂ ਰੀਝਾਂ ਤੇ ਸੱਧਰਾਂ ਨਾਲ ਮਨਾਇਆ ਗਿਆ।ਤੀਆਂ ਦਾ ਤਿਉਹਾਰ ਤੇ ਛਿੰਝ ਦਾ ਮਹੋਲ ਸਿਰਜਣ ਵਿੱਚ ਪ੍ਰਬੰਧਕਾਂ ਨੇ ਪੂਰੀ ਕੋਸਿਸ਼ ਕੀਤੀ।ਪ੍ਰੋਗਰਾਮ ਦਾ ਮੁੱਖ ਪ੍ਰਬੰਧਕ ਕੈਪਟਨ ਰੌਬਰਟ ਮਸੀਹ ਅਤੇ ਕੈਪਟਨ ਸੁਨੀਤ ਮਸੀਹ ਮੈਨੇਜਰ ਨੇ ਸਾਉਣ ਮਹੀਨੇ ਸਬੰਧੀ ਵਿਸ਼ੇਸ ਜਾਣਕਾਰੀ ਦਿਤੀ। ਛਿੰਝ ਤੇ ਤੀਆਂ ਦੇ ਤਿਉਹਾਰ ਦੀ ਸੁਰੂਆਤ ਉਪ ਜਿਲ੍ਹਾ ਸਿਖਿਆ ਅਫਸਰ (ਸ) ਸ੍ਰੀ ਭਾਰਤ ਭੂਸ਼ਨ, ਸ੍ਰੀ ਮਤੀ ਕੁਲਦੀਪ ਕੌਰ, ਸੁਮਨ ਬਾਲਾ, ਕਿਰਨ ਬਾਲਾ, ਸਮੁੱਚੇ ਅਮਲੇ ਵੱਲੋ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ। ਸ੍ਰੀਮਤੀ ਕੁਲਦੀਪ ਕੌਰ ਤੇ ਸ੍ਰੀਮਤੀ ਸੁਮਨ ਬਾਲਾ ਨੇ ਗਿੱਧੇ ਦਾ ਆਨੰਦ ਮਾਣਿਆਂ ਤੇ ਬੱਚਿਆਂ ਨਾਲ ਗਿੱਧਾ ਪਾਇਆ, ਇਸ ਪ੍ਰੋਗਰਾਮ ਦੌਰਾਨ ਕੁੜੀਆਂ ਨੇ ਪੀਘਾਂ ਝੂਟੀਆਂ। ਸੈਮੂਡੇਨੀਅਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਟੇਜ ਸੰਭਾਲਣ ਦੀ ਜਿੰਮੇਵਾਰੀ ਐਬਨਰ ਜੋਸਫ ਸਰ ਅਤੇ ਮੈਡਮ ਦੀਨਾ ਸਰਮਾ ਨੇ ਬਾਖੂਬੀ ਨਾਲ ਨਿਭਾਈ।
ਇਸ ਮੌਕੇ ਦੀ ਸਾਲਵੇਸ਼ਨ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਵਿਸ਼ਥਾਰ ਪੂਰਵਕ ਦੱਸਿਆ ਗਿਆ। ਸਾਲਵੇਸ਼ਨ ਦੀ ਲੀਡਰ ਸਿੱਪ ਦਾ ਮੁਖ ਮਕਸਦ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ। ਰਾਜੂ ਡੈਨੀਅਲ ਦੁਆਰਾ ਸਕੂਲ ਵਿਖੇ ਕੀਤੇ ਕੰਮਾਂ ਦੀ ਸਲਾਹਣਾ ਕੀਤੀ ਗਈ ਤੇ ਹਾਜ਼ਰ ਪਤਵੰਤਿਆਂਨੂੰ ਭਰੋਸਾ ਦਿਵਾਇਆ ਗਿਆ ਕਿ ਸੰਸਥਾ ਗਰੀਬਾਂ ਵਾਸਤੇ ਦਿਨ ਰਾਤ ਮਿਹਨਤ ਕਰਦੀ ਰਹੇਗੀ। ਸਮਾਗਮ ਦੌਰਾਨ ਉਪਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਨੇ ਕਿਹਾ ਕਿ ਸਿਖਿਆ ਵਿਭਾਗ ਵੱਲੋ ਬਹੁਤ ਸਹੂਲਤਾਂ ਦਿਤੀਆਂ ਜਾ ਰਹੀਆਂਹਨ, ਇਸ ਵਾਸਤੇ ਵਿਦਿਆਰਥੀਆਂ ਨੂੰ ਮਿਹਨਤ ਕਰਦੇ ਆਪਣੇ ਸਕੂਲ ਤੇ ਮਾਤਾ ਸਕਤਾ ਦਾ ਨਾਾਮ ਰੌਸ਼ਨ ਕਰਨਾ ਚਾਹੀਦਾ ਹੈ। ਸਕੂਲ ਦੀਆਂ ਵਿਦਿਆਰਥਣਾ ਵੱਲੋ ਐਕਸ਼ਨ ਗੀਤ ਤੇ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਮੈਡਮ ਮਲਕੀਤ ਕੌਰ,ਸੁਨੀਤਾ ,ਕਿਰਨ ਬਾਲਾ,ਸੋਨੀਆਂ ਪੌਲ,ਸਿਮਰਨਜੀਤ ਕੌਰ,ਮੈਡਮ ਕੰਵਲਜੀਤ ਕੌਰ,ਕੁਲਦੀਪ ਕੁਮਾਰ,ਹੀਰਾ ਮਸੀਹ ਅਤੇ ਰਾਹੁਲ ਤੇ ਰਜਿੰਦਰਪਾਲ ਸਿੰਘ ਨੇ ਵਿਦਿਆਰਥੀਆਂਦੀਅਗਵਾਈ ਕੀਤੀ ਗਈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply