Tuesday, September 15, 2026

ਬੀਬੀਕੇ ਡੀਏਵੀ ਕਾਲਜ ਵੂਮੈਨ ਵਿਖੇੇ ਫਾਈਨ ਆਰਟਸ ਵਿਭਾਗ ਵਲੋਂ ਤਿੰਨ ਦਿਨਾਂ ਦੀ ਵਰਕਸ਼ਾਪ

PPN0808201504
ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੇ ਫਾਈਨ ਆਰਟਸ ਵਿਭਾਗ ਨੇ ਤਿੰਨ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੁਲ 126 ਵਿਦਿਆਰਥਣਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਗ੍ਰਾਫਿਕਸ ਪ੍ਰਿਟਰ 41, ਪੇਪਰ ਮੈਸ਼ ਵਿਚ 40, ਮਿਊਰਲ ਵਿਚ 45 ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ ਨੀਲਮ ਕਾਮਰਾ ਨੇ ਇਸ ਵਰਕਸ਼ਾਪ ਦੇ ਅਯੋਜਿਨ ਤੇ ਅਧਿਆਪਕਾਂ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫਾਈਨ ਆਰਟਸ ਹਰੇਕ ਵਰ੍ਹੇ ਇਸ ਤਰਾਂ ਦੀ ਵਰਕਸ਼ਾਪ ਦਾ ਆਯੋਜਨ ਆਪਣੇ ਵਿਭਾਗ ਦੇ ਕਰਵਾਉਦਾ ਰਹਿੰਦਾ ਹੈ।ਇਸ ਨਾਲ ਵਿਦਿਆਰਥਣਾਂ ਨੂੰ ਨਵੀਆਂ ਨਵੀਆਂ ਤਕਨੀਕਾਂ ਤੇ ਸਾਧਨਾ ਦੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।ਵਿਭਾਗ ਦੇ ਮੁੱਖੀ ਡਾ ਜੀਵਨ ਸੋਢੀ ਨੇ ਵਿਦਿਆਰਥਣਾਂ ਨੂੰ ਭਾਰਤੀ ਕਲਾ ਬਾਰੇ ਦੱਸਿਆ ਤੇ ‘ਮਿਊਰਲ ਆਫ ਬਾਬਾ ਅਟੱਲ’ ਦੇ ਉੱਪਰ ਦਸਤਾਵੇਜੀ ਫਿਲਮ ਦਿਖਾਈ। ਡਾ ਜੈਨ ਨੇ ਵਿਦਿਆਰਥਣਾਂ ਨੂੰ ਅਨੁਸ਼ਾਸ਼ਨ ਚ ਰਹਿਣ ਲਈ ਪ੍ਰਰਿਤ ਕੀਤਾ ਤੇ ਫਾਈਨ ਆਰਟਸ ਵਿਭਾਗ ਦੀ ਲਾਇਬ੍ਰੇਰੀ ਬਾਰੇ ਜਾਣਕਾਰੀ ਦਿਤੀ।ਵਿਭਾਗ ਦੇ ਕਲਾਕਾਰ ਪ੍ਰੋ. ਕਿਸ਼ੋਰ ਤੇ ਅਮਿਤ ਕੁਮਾਰ ਦੁਆਰਾ ਵਿਦਿਆਰਥਣਾਂ ਨੂੰ ਵਰਕਸ਼ਾਪ ਸਬੰਧੀ ਸਿੱਖਿਆ ਦਿਤੀ ਗਈ।ਇਸ ਵਰਕਸ਼ਾਪ ਵਿਚ ਬੀ ਅਤੇ ਐਮ ਦੀਆਂ ਵਿਦਿਆਰਥਣਾਂ ਨੇ ਕੰਮ ਕੀਤਾ।

 

 

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply