Wednesday, April 22, 2026

ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਲਾਏ ਗਏ ਕੈਂਪ ਨੂੰ ਸੰਗਤਾਂ ਦਾ ਭਰਵਾ ਹੁੰਗਾਰਾ

ਹਜਾਰਾਂ ਲੋਂਕਾ ਨੇ ਲਿਆ ਕੈਂਪ ਦਾ ਲਾਭ ਅਤੇ ਕਰਵਾਈ ਜਾਂਚ

PPN0808201505

ਅੰਮ੍ਰਿਤਸਰ, 8 ਅਗਸਤ (ਗੁਰਪ੍ਰੀਤ ਸਿੰਘ) – ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਅੱਜ 3 ਦਿਨਾਂ ਮੈਗਾ ਕੈਂਪ ਦੇ ਅੱਜ ਦੂਜੇ ਦਿਨ ਸ੍ਰੀ ਹਰਮੰਦਿਰ ਸਾਹਿਬ ਆਇਆ ਸੰਗਤਾਂ ਨੇ ਕੈਂਪ ਕਾ ਲਾਭ ਲਿਆ। ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਸ ਕੈਂਪ ਦੇ ਦੌਰਾਨ ਲੋਕਾਂ ਨੇ ਕੈਂਸਰ ਨਾਲ ਸੰਬੰਧਤ ਕਈ ਤਰਾਂ ਦੇ ਟੈਸਟ ਕਰਵਾਏ। ਸੰਸਥਾ ਵੱਲੋਂ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨੂੰ ਖਤਮ ਕਰਨ ਲਈ ਕੈਂਪਾਂ ਦੁਆਰਾ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। 9 ਅਗਸਤ ਨੂੰ ਕੈਂਪ ਕਾ ਅੰਤਿਮ ਦਿਨ ਹਜਾਰਾਂ ਲੋਕਾਂ ਵੱਲੋੰ ਕੈਂਪ ਦਾ ਲਾਭ ਲੈਣ ਦੀ ਸੰਭਾਵਨਾ ਹੈ।
ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਐ.ਜੀ.ਪੀ.ਸੀ ਮਾਨਵਤਾ ਦੀ ਸੇਵਾ ਦੇ ਲਈ ਦੁਨੀਆਂ ਦੇ ਵਿੱਚ ਜਾਣੀ ਜਾਂਦੀ ਹੈ ਅਤੇ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਤਿਆਰ ਰਰਿੰਦੀ ਹੈ। ਐ.ਜੀ.ਪੀ.ਸੀ ਨੇ ਵਰਲੱਡ ਕੈਂਸਰ ਕੇਅਰ ਸੰਸਥਾ ਦੇ ਨਾਲ ਮਿਲ ਕੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਾਂਚ ਦਾ ਪ੍ਰਣ ਲਿਆ ਹੋਇਆ ਹੈ। ਉਨਾਂ ਕਿਹਾ ਕਿ ਉਨਾਂ ਨੇ ਪ੍ਰਣ ਲਿਆ ਹੈ ਕਿ ਆਪਣੇ ਗੁਰੂਆਂ-ਪੀਰਾਂ ਦੇ ਜਨਮ ਦਿਹਾੜਿਆ ‘ਤੇ ਕੈਂਸਰ ਦੇ ਮੈਡੀਕਲ ਕੈਂਪ ਲਾ ਕੇ ਮਨਾਇਆ ਕਰਣਗੇ।
ਵਰਲੱਡ ਕੈਂਸਰ ਕੇਅਰ ਸੰਸਥਾ ਕੇ ਐਮ.ਡੀ ਧਰਮਿੰਦਰ ਢਿੱਲੋਂ ਨੇ ਦੱਸਿਆ ਕਿ ਕੈਂਪ ਦੇ ਦੌਰਾਨ 80 ਹਜਾਰ ਲੀਫਲੈਟ ਵੱਡੇ ਗਏ। ਕੈਂਪ ਦੇ ਦੌਰਾਨ ਕੁਲ 2340 ਲੋਕਾਂ ਦਾ ਚੇਕਅਪ ਕੈਂਪ ਕੀਤਾ ਗਿਆ, ਜਿਸ ਵਿੱਚ 1510 ਪੁਰਸ਼ ਅਤੇ 830 ਮਹਿਲਾਵਾਂ ਸਨ। ਇਨਾਂ ਵਿੱਚੋਂ 42 ਦੇ ਪੀ.ਐਸ.ਏ ਟੈਸਟ ਕੀਤਾ ਜਦਕਿ 13 ਦਾ ਪੇਪ ਸਮੀਅਰ ਅਤੇ 65 ਦਾ ਸੀ.ਬੀ.ਸੀ ਟੈਸੱਟ ਕੀਤਾ ਗਿਆ। ਉਨਾਂ ਦੱਸਿਆ ਕਿ ਕੈਂਪ ਦੇ ਦੌਰਾਨ 27 ਜਾਗਰੁਕਤਾ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਚੇਕਅਪ ਕੀਤੇ ਗਏ ਸਾਰਿਆ ਲੋਕਾਂ ਦਾ ਬੀ.ਪੀ ਅਤੇ ਸ਼ੂਗਰ ਟੈਸਟ ਕੀਤੇ ਗਏ। ਜਿੰਨਾ ਵਿੱਚ 157 ਮਰੀਜ ਹਾਈ ਸ਼ੂਗਰ ਦੇ ਨਿਕਲੇ ਅਤੇ 98 ਨਵੇਂ ਸ਼ੂਗਰ ਦੇ ਮਰੀਜ ਸਨ ਜਦਕਿ 342 ਹਾਈ ਬੱਲਡ ਪ੍ਰੈਸ਼ਰ ਦੇ ਮਰੀਜ ਨਿਕਲੇ। ਉਨਾਂ ਦੱਸਿਆ ਕਿ ਉਨਾਂ ਦੀ ਸੰਸਥਾ ਦਾ ਉੱਦੇਸ਼ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਦੇਣਾ ਹੈ ਤਾਕਿ ਲੋਕ ਇਸ ਨਾਮੁਰਾਦ ਬੀਮਾਰੀ ਤੋਂ ਬੱਚ ਸਕਣ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply