
ਅਮ੍ਰਿਤਸਰ, ੮ ਅਗਸਤ (ਗੁਰਪ੍ਰੀਤ ਸਿੰਘ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਡਾ: ਗੁਰਬਿਲਾਸ ਸਿੰਘ ਸ੍ਰੀ ਗੁਰੁ ਅਮਰਦਾਸ ਬਿਰਧਘਰ ਦੇ ਨਵੇਂ ਮੈਂਬਰ ਇੰਚਾਰਜ ਨਿਯੁ’ਕਤ ਕੀਤੇ ਗਏ। ਡਾ: ਗੁਰਬਿਲਾਸ ਸਿੰਘ (ਅੇੈਮ ਆਰ ਸੀ ਪੀ) ਇਕ ਬਹੁਤ ਹੀ ਕਾਬਿਲ ਡਾਕਟਰ ਹਨ, ਜੋ ਕਿ ਸਥਾਨਕ ਐਸਕਾਰਟ ਹਸਪਤਾਲ ਵਿਖੇ ਗੈਸਟਰੋਐਨਟਰੋਲਿਜੀ ਅਤੇ ਹੈਮੇਟਾਲਿਜੀ ਸਪੈਸ਼ਲਿਸਟ ਦੇ ਰੂਪ ਵਿਚ ਕੰਮ ਕਰ ਰਹੇ ਹਨ।ਮਿਹਨਤੀ, ਗੁਰੁ ਘਰ ਨਾਲ ਜੁੜੇ ਅਤੇ ਸੁਲਝੇ ਹੋਏ ਵਿਚਾਰਾਂ ਵਾਲੇ ਡਾ: ਗੁਰਬਿਲਾਸ ਸਿੰਘ ਯੂ. ਕੇ ਤੋਂ ੧੨ ਸਾਲ ਦੀ ਟ੍ਰੇਨਿੰਗ ਲੈ ਚੁਕੇ ਹਨ।
ਇਸ ਮੋਕੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਨਵ ਨਿਯੁਕਤ ਮੈਂਬਰ ਇੰਚਾਰਜ ਅਤੇ ਹੋਰਨਾਂ ਮੈਂਬਰਾਂ ਸਹਿਤ ਸ੍ਰੀ ਗੁਰੁ ਅਮਰਦਾਸ ਬਿਰਧਘਰ ਦਾ ਦੌਰਾ ਕੀਤਾ ਅਤੇ ਇਮਾਰਤ ਦੀ ਦੂਜੀ, ਤੀਜੀ ਅਤੇ ਚੌਥੀ ਮੰਜਲ ਤੇ ਆਈ ਆਈ ਐਮ ਮੈਨੇਜਮੈਂਟ ਨੂੰ ਰਿਹਾਇਸ਼ ਲਈ ਦਿੱਤੇ ਹਾਸਟਲ ਦੇ ਅਤਿ ਆਧੁਨਿਕ ੩੬ ਕਮਰਿਆਂ ਦੇ ਸੁਰਖਿਆਂ ਪ੍ਰਬੰਧਾਂ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਦਾ ਜਾਇਜਾ ਲਿਆ।ਉਹਨਾਂ ਡਾ: ਗੁਰਬਿਲਾਸ ਸਿੰਘ ਨੂੰ ਸ੍ਰੀ ਗੁਰੁ ਅਮਰਦਾਸ ਬਿਰਧਘਰ ਦੀਆਂ ਨਵੀਆਂ ਜਿੰਮੇਵਾਰੀਆਂ ਸੋਂਪਦਿਆਂ ਆਸ ਪ੍ਰਗਟਾਈ ਕਿ ਅਗਾਂਹ ਵਧੂ ਸੋਚ ਦੇ ਮਾਲਕ ਡਾ: ਗੁਰਬਿਲਾਸ ਸਿੰਘ ਦੇ ਸਹਿਯੋਗ ਨਾਲ ਸ੍ਰੀ ਗੁਰੁ ਅਮਰਦਾਸ ਬਿਰਧਘਰ ਬਜੁਰਗਾਂ ਅਤੇ ਆਈ ਆਈ ਐਮ ਵਿਦਿਆਰਥੀਆਂ ਦੀ ਹਰ ਸਹੂਲਤ ਦਾ ਧਿਆਨ ਰਖਦਿਆਂ ਵਿਕਾਸ ਪਖੋਂ ਇਕ ਨਵਾਂ ਮੀਲ ਪੱਥਰ ਕਾਇਮ ਕਰੇਗਾ ਅਤੇ ਇਕ ਉਘੇ ਡਾਕਟਰ ਹੋਣ ਦੇ ਨਾਤੇ ਉਹ ਬਜੂਰਗਾਂ ਦੀ ਸਿਹਤ ਪ’ਖੋਂ ਜਿਆਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਣਗੇ। ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਵੀ ਡਾ: ਗੁਰਬਿਲਾਸ ਸਿੰਘ ਨੂੰ ਨਵੀਆਂ ਉਸਾਰੂ ਪ੍ਰਬੰਧਕ ਨੀਤੀਆਂ ਅਪਨਾਉਦਿਆਂ ਸ੍ਰੀ ਗੁਰੁ ਅਮਰਦਾਸ ਨਿਵਾਸ ਦੇ ਵਿਕਾਸ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾ: ਗੁਰਬਿਲਾਸ ਸਿੰਘ ਨੇ ਚੀਫ ਖਾਲਸਾ ਦੀਵਾਨ ਮੈਨੇਂਜਮੈਂਟ ਦਾ ਉਹਨਾਂ ਨੂੰ ਇਹ ਸੇਵਾ ਸੋਂਪਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸੋਂਪੀ ਗਈ ਇਸ ਸੇਵਾ ਨੂੰ ਪੂਰੇ ਤਨ ਮਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੋਕੇ ਸ: ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ ਵਾਲੇ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਹੋਰਨਾਂ ਮੈਂਬਰਾਂ ਸਮੇਤ ਬਿਰਧਘਰ ਸਟਾਫ ਵੀ ਮੋਜੂਦ ਸੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media