ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) – ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ ਅਤੇ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ (ਇੰਡੀਆ) ਵਲੋਂ ਸਲਾਨਾ ਸੂਫੀਆਨਾ ਮੇਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ 12 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਤਰਸੇਮ ਦੀਵਾਨਾ ਮੇਲਾ ਕੰਟਰੋਲਰ ਦੀ ਪ੍ਰਧਾਨਗੀ ਹੇਠ ਹੋਈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਨੋਦ ਕੌਸ਼ਲ ਸਹਾਇਕ ਮੇਲਾ ਕੰਟਰੋਲਰ ਨੇ ਦੱਸਿਆ ਕਿ ਐੱਨ.ਆਰ.ਆਈ. ਰਾਜ ਕੁਮਾਰ ਭਾਟੀਆ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸੂਫੀਆਨਾ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਜਿਸ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵਕ ਡਾ. ਰਵਜੋਤ ਐੱਮ.ਡੀ (ਮੈਡੀਸਨ) ਕਰਨਗੇ।ਇਸ ਮੌਕੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਉਸਤਾਦ ਸੁਰਿੰਦਰਪਾਲ ਪੰਛੀ,ਉਸਤਾਦ ਯਸ਼ ਦੇਵ ਯਮਲਾ, ਬੀਬੀ ਸਰਬਜੀਤ ਕੌਰ ਚਿਮਟੇ ਵਾਲੀ, ਐੱਸ.ਐੱਸ.ਮਾਨ ਨਵਾਂਸ਼ਹਿਰ, ਅਜਮੇਰ ਦੀਵਾਨਾ, ਕੁਲਦੀਪ ਮਾਹੀ, ਮਲਕੀਤ ਬੁਲ੍ਹਾ, ਬਲਬੀਰ ਤੱਖੀ, ਸੂਫੀ ਸਿਕੰਦਰ, ਸੋਮ ਨਾਥ ਦੀਵਾਨਾ, ਰਾਮ ਕੁਮਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …