Friday, October 9, 2026

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਕਮਿਉਨਿਟੀ ਮੇਲਾ 15 ਅਗਸਤ ਨੂੰ

ਅੰਮ੍ਰਿਤਸਰ (ਬਰੈਂਪਟਨ) 10 ਅਗਸਤ (ਪ.ਪ) – ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਪੰਦਰਾਂ ਅਗਸਤ ਦਿਨ ਸ਼ਨਿਚਰਵਾਰ ਨੂੰ ਡਾਮਾਟਾ ਪਾਰਕ (ਵਿਲੀਅਮ ਪਾਰਕ ਵੇ ਅਤੇ ਜੇਮਜ਼ ਪੌਟਰ ਦੇ ਇੰਟਰਸੈਕਸ਼ਨ ਨੇੜੇ) ਵਿਖੇ ਮਲਟੀ ਕਲਚਰ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਬਾਬਤ ਇਥੇ ਪੁੱਜੀ ਈ ਮੇਲ ਅਨੁਸਾਰ ਕਮਿਉਨਿਟੀ ਮੇਲੇ ਦਾ ਮਕਸਦ ਕਮਿਉਨਿਟੀ ਦੀ ਸਭਿਆਚਾਰਕ ਸਾਂਝ ਦੀਆ ਤੰਦਾਂ ਨੂੰ ਮਜਬੂਤ ਕਰਨਾ ਹੈ ਤਾਂ ਕਿ ਲੋਕ ਇੱਕ ਦੂਸਰੇ ਨਾਲ ਘੁਲ ਮਿਲਕੇ ਰਹਿਣ।ਇਸ ਦਿਨ ਤੇ ਬੱਚਿਆਂ, ਜੁਵਾਨਾਂ ਅਤੇ ਬਜੁਰਗਾਂ ਦੀਆਂ ਖੇਡਾਂ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਵੇਗਾ।ਖਾਣ ਪੀਣ ਦਾ ਪ੍ਰਬੰਧ ਹੋਵੇਗਾ ਮਨੋਰੰਜਨ ਲਈ ਕਵੀ ਹਾਸ-ਰਸ ਦੀਆ ਕਵਿਤਾਵਾਂ ਹੋਣਗੀਆ ਅਤੇ ਕਵੀਆਂ ਨੂੰ ਆਪਣੇ ਨਾਮ ਦੇਣ ਲਈ ਬੇਨਤੀ ਕੀਤੀ ਜਾਦੀ ਹੈ।ਮੇਲੇ ਵਿੱਚ ਪਹੁੰਚਣ ਲਈ ਪ੍ਰੀਵਾਰਾਂ ਸਮੇਤ ਸ਼ਿਕਰਤ ਕਰਨ ਦਾ ਖੁੱਲਾ ਸੱਦਾ ਦਿੱਤਾ ਜਾਦਾ ਹੈ।ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਪ੍ਰੀਤਮ ਸਿੰਘ ਸਰਾਂ 416-833-0567 ਜਾਂ ਵਿਸਾਖਾ ਸਿੰਘ ਭਰੋਵਾਲ 647-625-9036 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply