Saturday, October 19, 2024

ਸ੍ਰੀ ਪ੍ਰਿਤਿਸ਼ ਨੰਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

PPN1608201521

ਅੰਮ੍ਰਿਤਸਰ, 16 ਅਗਸਤ (ਗੁਰਪ੍ਰੀਤ ਸਿੰਘ)  –  ਸਾਬਕਾ ਰਾਜ ਸਭਾ ਮੈਂਬਰ ਅਤੇ ਐਡੀਟਰ ਇਨ ਚੀਫ਼ ਟਾਈਮਜ਼ ਆਫ਼ ਇੰਡੀਆ ਸ੍ਰੀ ਪ੍ਰਿਤਿਸ਼ ਨੰਦੀ ਆਪਣੀ ਧਰਮ ਪਤਨੀ ਸ੍ਰੀਮਤੀ ਰੀਨਾ ਪ੍ਰਿਤਿਸ਼ ਨੰਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ। ਉਨ੍ਹਾਂ ਨੂੰ ਸੂਚਨਾ ਕੇਂਦਰ ਅਧਿਕਾਰੀ ਸ. ਗੁਰਬਚਨ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਦਫ਼ਤਰ ਸ਼ੋ੍ਮਣੀ ਕਮੇਟੀ ਵਿਖੇ ਡਾ. ਰੂਪ ਸਿੰਘ ਸਕ’ਤਰ ਸ਼ੋ੍ਰਮਣੀ ਕਮੇਟੀ ਨੂੰ ਮਿਲਣ ਆਏ ਸ੍ਰੀ ਪ੍ਰਿਤਿਸ਼ ਨੰਦੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਰੀਨਾ ਪ੍ਰਿਤਿਸ਼ ਨੰਦੀ ਨੂੰ ਉਨ੍ਹਾਂ ਵੱਲੋਂ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਪ੍ਰਿਤਿਸ਼ ਨੰਦੀ ਨੇ ਕਿਹਾ ਕਿ ਉਹ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਧੰਨ ਹੋਏ ਹਨ ਜੋ ਚਹੁੰ ਵਰਨਾ ਲਈ ਸਾਂਝਾ ਅਸਥਾਨ ਹੈ।ਉਨ੍ਹਾਂ ਕਿਹਾ ਕਿ ਇਥੇ ਬਿਨਾਂ ਕਿਸੇ ਊਚ –  ਨੀਚ ਅਤੇ ਭੇਦ ਭਾਵ ਦੇ ਗੁਰੂ ਸਾਹਿਬਾਨ ਵੱਲੋਂ ਚਲਾਈ ਰੀਤ ਅਨੁਸਾਰ ਸਭ ਸੰਗਤਾਂ ਇਕੱਠਿਆਂ ਬੈਠ ਕੇ ਲੰਗਰ ਛਕਦੀਆਂ ਹਨ, ਜਿਸ ਨਾਲ ਮਨ ਵਿੱਚੋਂ ਈਰਖਾੁਦਵੈਤ ਅਤੇ ਅਹੰਕਾਰ ਵਰਗੇ ਵਕਾਰ ਖਤਮ ਹੁੰਦੇ ਹਨ।ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵੀ ਹਾਜ਼ਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਜ਼ਦੀਕ ਸੁਖਆਸਨ ਅਸਥਾਨ ਦੀ ਸੇਵਾ ਕਰਵਾਈ ਗਈ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ …

Leave a Reply