Monday, July 27, 2026

ਵਾਰਡਾਂ ਵਿੱਚ ਕੈਂਪ ਲਗਾ ਕੇ 1650 ਮਹਿਲਾਵਾਂ ਦਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਕੀਤਾ

PPN3008201519

ਪਠਾਨਕੋਟ, 30 ਅਗਸਤ (ਪ.ਪ)- ਸਰਕਾਰ ਵਲੋਂ ਚਲਾਈ ਜਾ ਰਹੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਲਗਭਗ 1650 ਮਹਿਲਾਵਾਂ ਦਾ ਜੀਵਨ ਬੀਮਾ ਕੀਤਾ ਗਿਆ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਘੜਥੋਲੀ ਮੁਹੱਲੇ ਵਿਖੇ ਲਗਾਏ ਗਏ ਕੈਂਪ ਦਾ ਉਦਘਾਟਨ ਕਰਨ ਉਪਰੰਤ ਦਿੱਤੀ।
ਸ਼੍ਰੀ ਸ਼ਰਮਾ ਨੇ ਦੱਸਿਆ ਉਕਤ ਸਕੀਮ ਤਹਿਤ ਮਹਿਲਾਵਾਂ ਦਾ ਬੀਮਾ ਕਰਨ ਲਈ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਘਰਥੋਲੀ, ਢਾਕੀ ਰੋਡ, ਖਾਨਪੁਰ ਚੌਕ, ਵਿਵੇਕਾਨੰਦ ਸਕੂਲ, ਮਾਡਲ ਟਾਊਨ, ਮਿਉਂਸਪਲ ਕਲੌਨੀ, ਢਾਂਗੂ ਰੋਡ, ਭਦਰੋਇਆ, ਆਨੰਦਪੁਰ, ਅਬਰੋਲ ਨਗਰ, ਭਗਤ ਸਿੰਘ ਚੌਕ ਵਿਖੇ ਕੈਂਪ ਲਗਾਏ ਗਏ ਅਤੇ ਮਹਿਲਾਵਾਂ ਦੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਧੀਨ ਰਜਿਸਟ੍ਰੇਸ਼ਨ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਅਧੀਨ ਹਰੇਕ ਬਿਨੈਕਾਰ ਨੂੰ ਪ੍ਰਤੀ ਸਾਲ 12 ਰੁਪਏ ਦਾ ਭੁਗਤਾਨ ਕਰਨਾ ਹੈ ਲੇਕਿਨ ਉਨ੍ਹਾਂ ਵੱਲੋਂ ਇਹ ਬੀਮਾ ਯੋਜਨਾ ਰੱਖੜੀ ‘ਤੇ ਭੈਣਾ ਦੇ ਲਈ ਤੋਹਫਾ ਹੈ, ਜਦੋਂ ਤੱਕ ਇਹ ਬੀਮਾ ਯੋਜਨਾ ਚਲੇਗੀ ਉਦੋਂ ਤੱਕ ਬੀਮੇ ਦੀਆਂ ਕਿਸ਼ਤ ਦਾ ਭੁਗਤਾਨ ਉਹ ਆਪਣੀ ਜੇਬ ਵਿਚੋਂ ਕਰਨਗੇ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਵਰਕਰ ਅਤੇ ਨਗਰ ਕੌਂਸਲਰ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply