ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ)- ਸਾਬਕਾ ਵਿਧਾਇਕ ਤੇ ਹਲਕਾ ਦੱਖਣੀ ਦੇ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ ਵੱਲੋਂ ਸਥਾਨਕ ਤਰਨ ਤਾਰਨ ਰੋਡ ਸਥਿਤ ਗੰਡਾ ਸਿੰਘ ਕਲੋਨੀ ਗਲੀ ਨੰ. 7 ਵਿਖੇ ਐਮ.ਪੀ. ਫੰਡ ਵਿੱਚੋਂ 3 ਲੱਖ ਦੀ ਲਾਗਤ ਨਾਲ ਗਲੀਆਂ ਬਣਾਉਣ ਦੇ ਕੰੰਮ ਦੀ ਸ਼ੁਰੂਆਤ ਕੀਤੀ।ਇਸ ਮੋਕੇ ਠੇਕੇਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 8 ਸਾਲ ਤੋਂ ਹਲਕਾ ਦੱਖਣੀ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀ ਹੋਇਆ ਅਤੇ ਹਲਕੇ ਦੇ ਲੋਕ ਆਪਣੇ ਚੁਣੇ ਨੁਮਾਇੰਦਿਆ ਨੂੰ ਕੋਸ ਰਹੇ ਹਨ।ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਹਲਕਾ ਦੱਖਣੀ ਵਿੱਚ ਵਿਕਾਸ ਕੰਮਾਂ ਲੜੀ ਲਗਾ ਦਿੱਤੀ ਗਈ ਸੀ ਅਤੇ ਹੁਣ ਵੀ ਕੈਪਟਨ ਅੰਰਿੰਦਰ ਸਿੰਘ ਦੇ ਐਮ. ਪੀ ਕੋਟੇ ਵਿੱਚੋਂ ਵੱਧ ਤੋਂ ਵੱਧ ਫੰਡ ਲੈ ਕੇ ਹਲਕਾ ਦੱਖਣੀ ਦਾ ਰੁਕਿਆ ਵਿਕਾਸ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਜਾਰੀ ਹੈ।ਇਸ ਮੋਕੇ ਮਨਿੰਦਰ ਸਿੰਘ ਠੇਕੇਦਾਰ ਰਣਬੀਰ ਸਿੰਘ ਹੈਪੀ, ਗੁਰਦਿਆਲ ਸਿੰਘ ਠੇਕੇਦਾਰ, ਸਤਨਾਮ ਸਿੰਘ, ਹਰਿੰਦਰ ਸਿੰਘ ਬਾਬਾ ਕਾਲਾ, ਕੁਲਬੀਰ ਸਿੰਘ ਮੋਹਨ ਸਿੰਘ, ਸੁਰਿੰਦਰ ਚਾਵਲਾ, ਮੱਨੀ ਜੋੜਾ, ਸਤਨਾਮ ਭੁੱਲਰ, ਡਾ. ਬਬਲਾ, ਪ੍ਰਦੀਪ ਕੁਮਾਰ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਡਾ ਜਰਮਨ, ਪ੍ਰਿਥਪਾਲ ਸਿੰਘ ਭਾਟੀਆ, ਗੁਰਚਰਨ ਸਿੰਘ ਬਿੱਟੂ ਅਤੇ ਕਾਂਗਰਸੀ ਵਰਕਰ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …