Thursday, March 5, 2026

ਡੇਗੂੰ ਦੀ ਬਿਮਾਰੀ ਰੋਕਣ ਵਿੱਚ ਕੇਜਰੀਵਾਲ ਹੋਏ ਨਾਕਾਮਯਾਬ – ਜਥੇਦਾਰ ਕਰੋਲਬਾਗ

PPN1509201509)ਨਵੀਂ ਦਿੱਲੀ, 15 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਕਰੋਲਬਾਗ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਡੇਗੂੰ ਦੀ ਬਿਮਾਰੀ ਰੋਕਣ ਵਿੱਚ ਨਾਕਾਮਯਾਬ ਦਸਿਆ ਹੈ। ਮਾਨਸਰੋਵਰ ਗਾਰਡਨ ਦੇ ਰਹਿਣ ਵਾਲੇ 16 ਸਾਲ ਦੇ ਸਾਂਇੰਸ ਦੇ ਵਿਦਿਆਰਥੀ ਦਮਨਪ੍ਰੀਤ ਸਿੰਘ ਦੀ ਮੌਤ ਅੱਜ ਡੇਗੂੰ ਨਾਲ ਦਿੱਲੀ ਦੇ ਮੰਨੇ ਪ੍ਰਮੰਨੇ ਬੀ.ਐਲ. ਕਪੂਰ ਹਸਪਤਾਲ ਵਿੱਚ ਹੋਣ ਦਾ ਦਾਅਵਾ ਕਰਦੇ ਹੋਏ ਜਥੇਦਾਰ ਨੇ ਦਿੱਲੀ ਸਰਕਾਰ ਤੇ ਡੇਗੂੰ ਦੀ ਰੋਕਥਾਮ ਦੇ ਲਈ ਪ੍ਰਚਾਰ ਕਰਨ ਵਿੱਚ ਮੋਰਚੇ ਤੇ ਲਾਪਰਵਾਹੀ ਵਰਤਣ ਦਾ ਵੀ ਦੋਸ਼ ਲਗਾਇਆ ਹੈ।

           ਕੇਜਰੀਵਾਲ ਵੱਲੋਂ ਆਪਣੀ ਸਰਕਾਰ ਦੇ ਪ੍ਰਚਾਰ ਲਈ 526 ਕਰੋੜ ਦਾ ਬਜਟ ਰਖਣ ਦੇ ਬਾਵਜੂਦ ਮਹਾਮਾਰੀ ਵਾਂਗ ਫੈਲ ਰਹੀ ਬਿਮਾਰੀ ਨੂੰ ਰੋਕਣ ਵਾਸਤੇ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ‘ਤੇ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਸ਼ਿਆਸਤ ਕਰਨ ਦਾ ਵੀ ਉਨ੍ਹਾਂ ਨੇ ਦੋਸ਼ ਲਗਾਇਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਵੱਲੋਂ ਦਿੱਲੀ ਵਿੱਖੇ ਡੇਂਗੂੰ ਦੇ ਕਾਬੂ ਵਿੱਚ ਹੋਣ ਦੇ ਕੀਤੇ ਜਾ ਰਹੇ ਦਾਅਵਿਆ ਨੂੰ ਵੀ ਉਨ੍ਹਾਂ ਨੇ ਝੂਠਾ ਕਰਾਰ ਦਿਤਾ। ਜਥੇਦਾਰ ਨੇ ਕੇਜਰੀਵਾਲ ਨੂੰ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਅਤੇ ਨਿਜੀ ਹਸਪਤਾਲਾਂ ਤੇ ਸ਼ਿਕੰਜਾ ਕੱਸਦੇ ਹੋਏ ਦਿੱਲੀ ਦੇ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੀ ਵੀ ਅਪੀਲ ਕੀਤੀ ਹੈ। ਬੀਤੇ ਦਿਨੀਂ ਡੇਂਗੂੰ ਨਾਲ ਮਰੇ ਆਪਣੇ ਬੱਚੇ ਦੀ ਮੌਤ ਨਾ ਬਰਦਾਸ਼ਤ ਕਰਦੇ ਹੋਏ ਉਸਦੇ ਮਾਤਾ-ਪਿਤਾ ਵੱਲੋਂ ਕੀਤੀ ਗਈ ਖੁਦਕੁਸ਼ੀ ਤੋਂ ਵੀ ਆਪਣੀ ਅੱਖਾਂ ਖੋਲਣ ਦੀ ਵੀ ਕੇਜਰੀਵਾਲ ਨੂੰ ਜਥੇਦਾਰ ਨੇ ਨਸੀਹਤ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply