Thursday, April 30, 2026

ਪਿੰਡ ਹਰਰੰਗਪੁਰਾ ਵਿਖੇ ਵਲੰਟੀਅਰ ਟਰੇਨਿੰਗ ਵਰਕਸ਼ਾਪ ਆਯੋਜਿਤ

PPN2009201504ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਹਰਰੰਗਪੁਰਾ ਵਿਖੇ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਜ਼ਿਲ੍ਹਾ ਯੂਥ ਕੋਆਰਡੀਨਟੇਰ ਰਘਬੀਰ ਸਿੰਘ ਖਾਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹੀਦ ਬਾਬਾ ਸ਼ੇਰ ਸਿੰਘ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਵਾਲੰਟੀਅਰ ਟਰਨਿੰਗ ਵਰਕਸ਼ਾਪ ਲਗਾਈ ਗਈ ਜਿਸ ਦ ਉਦਘਾਟਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਜੋਤ ਜਗਾ ਕੇ ਕੀਤਾ। ਜ਼ਿਲ੍ਹਾ ਪ੍ਰਾਜੈਕਟ ਅਫਸਰ ਸੁਖਵਿੰਦਰ ਸਿੰਘ ਚੱਠਾ ਨੇ ਇਸ ਮੌਕੇ ਜੁੜੇ ਇਕੱਠ ਦੌਰਾਨ ਨੌਜਵਾਨਾਂ ਨੂੰ ਸੰਗਠਿਤ ਸ਼ਕਤੀ ਸਥਾਪਿਤ ਕਰਕੇ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦੇ ਵੱਖ-ਵੱਖ ਨੁਕਤੇ ਦੱਸੇ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਨਸ਼ਿਆਂ ਵਿਜਰੁੱਧ ਲੜਨ ਲਈ ਨੌਜਵਾਨਾਂ ਦਾ ਸਾਥ ਦੇਦ ਦੀ ਅਪੀਲ ਕੀਤੀ।ਇਸ ਵਰਕਸ਼ਾਪ ਦੌਰਾਨ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਅਕਲੀਆ, ਐਡਵੋਕੇਟ ਰਣਬੀਰ ਸਿੰਘ ਬਰਾੜ, ਸਾਬਕਾ ਬਲਾਕ ਸੰਮਤੀ ਮੈਂਬਰ ਸਰਦੂਲ ਸਿੰਘ, ਨਮਤੇਜ ਸਿੰਘ ਪ੍ਰਧਾਨ ਅਤੇ ਹਰਵਿੰਦਰ ਸਿੰਘ ਮਹਿਮਾ ਸਵਾਈ ਨੇ ਸਮਾਜ ਸੁਧਾਰ ਪ੍ਰਤੀ ਯੂਥ ਕਲੱਬਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਇਸ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਐਨ.ਐਸ.ਵੀ. ਮਨਦੀਪ ਪੂਹਲਾ, ਕੁਲਦੀਪ ਕੌਰ, ਹਰਦੀਪ ਸਿੰਘ, ਗੁਰਬਿੰਦਰ ਸਿੰਘ, ਹਰਵਿੰਦਰ ਸਿੰਘ ਵਿੱਤ ਸਕੱਤਰ, ਜਗਰਾਜ ਸਿੰਘ, ਸਰਪੰਚ ਜਸਪਾਲ ਦੌਰ ਗੋਬਿੰਦਪੁਰਾ ਅਤੇ ਪੰਚ ਗੁਰਮੇਲ ਸਿੰਘ ਹਰਰੰਗਪੁਰਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply