ਫ਼ਾਜ਼ਿਲਕਾ, 19 ਅਪ੍ਰੈਲ (ਵਿਨੀਤ ਅਰੋੜਾ)- ਜਿਲਾ ਪੁਲਿਸ ਪ੍ਰਮੁੱਖ ਨੀਲਾਂਬਰੀ ਜਗਾਦਲੇ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਥਾਣਾ ਸਿਟੀ ਤੋਂ ਸ਼ੁਰੂ ਹੋਕੇ ਕੋਰਟ ਕੰਪਲੇਕਸ, ਸਾਈਕਲ ਬਾਜ਼ਾਰ, ਸ਼ਾਸਤਰੀ ਚੌਂਕ, ਘੰਟਾਘਰ ਚੌਂਕ, ਗਊਸ਼ਾਲਾ ਰੋਡ, ਰਾਮ ਕੀਰਤਨ ਸਭਾ ਮੰਦਿਰ ਰੋਡ, ਗਾਂਧੀ ਚੌਂਕ, ਟੈਕਸੀ ਸਟੇਂਡ, ਮੇਹਰੀਆਂ ਬਾਜ਼ਾਰ ਤੋਂ ਹੁੰਦਾ ਹੋਇਆ ਵਾਪਸ ਥਾਣਾ ਸਿਟੀ ਆ ਕੇ ਖਤਮ ਹੋਇਆ । ਜਿਸ ਵਿੱਚ ਡੀਐਸਪੀ ਮਨਜੀਤ ਸਿੰਘ ਥਾਣਾ ਸਿਟੀ ਪ੍ਰਭਾਰੀ ਜਗਦੀਸ਼ ਕੁਮਾਰ, ਥਾਨਾ ਸਦਰ ਪ੍ਰਭਾਰੀ ਬਲਜਿੰਦਰ ਸਿੰਘ ਤੋਂ ਇਲਾਵਾ ਟ੍ਰੈਫਿਕ ਇੰਚਾਰਜ ਨਰਿੰਦਰ ਸਿੰਘ ਅਤੇ ਪੁਲਿਸ ਪਾਰਟੀ ਦੇ ਸੈਕੜਾ ਜਵਾਨ ਮੌਜੂਦ ਸਨ । ਇਸ ਫਲੈਗ ਮਾਰਚ ਦਾ ਉਦੇਸ਼ ਲੋਕਸਭਾ ਚੋਣਾਂ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਬਹਾਲ ਰੱਖਣ ਲਈ ਕੀਤਾ ਗਿਆ ਤਾਂ ਕਿ ਲੋਕ ਬਿਨਾਂ ਡਰ ਦੇ ਆਪਣੀ ਵੋਟਾਂ ਦਾ ਇਸਤੇਮਾਲ ਕਰ ਸਕਣ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …