Sunday, December 22, 2024

ਸਰਕਾਰੀ ਸਕੂਲ ਪ੍ਰਿੰਸੀਪਲ, ਵਿਸ਼ਾ ਅਧਿਆਪਕ ਤੇ ਵਿਦਿਆਰਥੀ ਨੂੰ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ

PPN2909201521

ਮਲੋਟ, 29 ਸਤੰਬਰ (ਪ.ਪ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਦੇ ਹੋਣਹਾਰ ਅਧਿਆਪਕ (ਸਾਇੰਸ ਗਰੁੱਪ) ਅਤੇ ਵਿਦਿਆਰਥੀ ਅਤੁਲ ਕੁਮਾਰ ਨੂੰ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਕੂਲ, ਵਿਸ਼ਾ ਅਧਿਆਪਕ ਅਤੇ ਅਤੁਲ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪ ਜੀ ਦੇ ਮਿਹਨਤ ਅਤੇ ਲਗਨ ਰਾਹੀਂ ਵਡਮੁੱਲੇ ਯੋਗਦਾਨ ਅਤੇ ਪ੍ਰੇਰਨਾ ਸਦਕਾ ਹੀ ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਵਿਚ ਮੈਰਿਟ ਪੁਜੀਸ਼ਨਾ ਹਾਸ਼ਲ ਕੀਤੀਆਂ ਹਨ। ਅਜਿਹੇ ਮਿਹਨਤੀ ਅਧਿਆਪਕਾਂ ਤੇ ਸਿੱਖਿਆ ਵਿਭਾਗ ਨੂੰ ਮਾਣ ਹੈ।ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਕੂਲ ਵਿਚ ਸੂਪਰ 30 ਦੀ ਰੀਤੀ ਚੱਲ ਰਹੀ ਹੈ, ਜਿਸ ਕਰਕੇ ਹਰ ਪ੍ਰੀਖਿਆ ਅਤੇ ਟੈਸਟ ਵਿੱਚ ਪਹਿਲੇ 30 ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਪਿ੍ਰੰਸੀਪਲ ਨੇ ਦੱਸਿਆ ਕਿ ਸਾਡੇ ਸਕੂਲ ਦੇ ਹਿੰਦੀ ਲੈਕਚਰਾਰ ਡਾ. ਹਰੀਭਜਨ ਪ੍ਰਿਯਦਰਸ਼ੀ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਪ੍ਰਸੰਸਾ ਪੱਤਰ ਪ੍ਰਾਪਤ ਹੋ ਚੁੱਕਾ ਹੈ, ਇਸ ਤਰਾਂ ਸਕੂਲ ਵਾਰ-ਵਾਰ ਡੀ.ਜੀ.ਐੱਸ.ਈ ਤੋਂ ਪ੍ਰਸੰਸਾ ਪੱਤਰ ਪ੍ਰਾਪਤ ਕਰ ਰਿਹਾ ਹੈ।ਇਸ ਮੌਕੇ ਪ੍ਰਿੰਸੀਪਲ ਨਾਇਬ ਸਿੰਘ ਨੇ ਲੈਕਚਰਾਰ ਵਿਜੈ ਗਰਗ, ਸੀਮਾ ਰਾਣੀ, ਸੁਖਦੀਪ ਕੌਰ, ਸ਼ਿਵਰਾਜ ਸਿੰਘ, ਡਾ. ਹਰੀਭਜਨ ਪ੍ਰਿਯਦਰਸ਼ੀ, ਰਜਿੰਦਰਪਾਲ ਸਿੰਘ, ਰਾਜ ਕੁਮਾਰ ਗਾੜੀ, ਸੁਦਰਸ਼ਨ ਜੱਗਾ, ਗੁਰਪ੍ਰੀਤ ਕੌਰ, ਜਗਦੀਪ ਕੌਰ, ਵੀਨਾ, ਹਰਜੀਤ ਸਿੰਘ, ਇੰਦਰਜੀਤ ਸਿੰਘ, ਮੰਜੂ ਬਾਲਾ, ਹਰਜੀਤ ਮੋਗਾ, ਭਾਰਤ ਭੂਸ਼ਣ, ਅਸ਼ੋਕ ਕੁਮਾਰ, ਕਰਮਜੀਤ ਕੌਰ ਅਤੇ ਹਰਪਾਲ ਸਿੰਘ ਨੂੰ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply