ਭਿੱਖੀਵਿਡ, 29 ਸਤੰਬਰ (ਕੁਲਵਿਦਰ ਸਿਘ ਕਬੋਕੇ) ਅੱਡਾ ਭਿਖੀਵਿੰਡ ਸਥਿਤ ਸਿਮਰਨ ਹਸਪਤਾਲ ਵਿਖੇ ਜਿਗਰ ਅਤੇ ਪੀਲੀਏ ਦੇ ਰੋਗਾਂ ਦਾ ਚੈਕਅੱਪ ਕੈਂਪ ਅੱਜ 1 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਹਸਪਤਾਲ ਦੇ ਡਾਇਰੈਕਟਰ ਗੁਰਮੇਜ਼ ਸਿੰਘ ਸੰਧੂ ਨੇ ਦੱਸਿਆ ਹੈ ਕਿ ਵੀਰਵਾਰ 3.00 ਤੋਂ 5.00 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਦੋਰਾਨ ਡਾ. ਜਗਦੀਪ ਸਿੰਘ ਐਮ.ਬੀ.ਬੀ.ਐਸ (ਐਮ.ਡੀ) ਪੀਲੀਏ ਤੇ ਜਿਗਰ ਦੇ ਰੋਗਾਂ ਬਾਰੇ ਜਾਣਕਾਰੀ ਦੇਣਗੇ ਅਤੇ ਮਰੀਜ਼ਾਂ ਦਾ ਚੈਕਅੱਪ ਕਰਨਗੇ ।ਕੈਂਪ ਦੌਰਾਨ ਕਾਲੇ ਪੀਲੀਏ ਦੇ ਟੈਸਟ ਬਾਜਵਾ ਲੈਬਾਰਟਰੀ (ਸਿਮਰਨ ਹਸਪਤਾਲ) ਵਲੋਂ ਮੁਫਤ ਕੀਤੇ ਜਾਣਗੇ।ਡਾਇਰੈਕਟਰ ਗੁਰਮੇਜ਼ ਸਿੰਘ ਨੇ ਦੱਸਿਆ ਕਿ ਕਾਲੇ ਪੀਲੀਏ ਦਾ ਇਲਾਜ਼ ਹੁਣ ਟੀਕਿਆਂ ਦੀ ਬਜ਼ਾਏ ਦਵਾਈਆਂ ਦੀਆਂ ਗੋਲੀਆਂ ਨਾਲ ਸੰਭਵ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …