ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਨੇ ਓਪਨ ਸਟੇਟ ਲੈਵਲ ਯੋਗ ਮੁਕਾਬਲਿਆਂ ਜੋ ਕਿ ਆਰ.ਡੀ. ਖੋਸਲਾ ਡੀ.ਏ.ਵੀ. ਸਕੂਲ ਬਟਾਲਾ ਵਿੱਚ ਹੋਇਆ ਂਚ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ।ਇਹ ਮੁਕਾਬਲੇ ਪੰਜਾਬ ਯੋਗਾ ਅਤੇ ਖੇਡ ਕੰਨਫਡਰੇਸ਼ਨ ਨੇ ਕਰਵਾਏ ।ਸਕੂਲ ਦੀ ਯੋਗਾ ਟੀਮ ਵਿੱਚ ਅੰਡਰ -14 (ਲੜਕੇ) ਟੀਮ ‘ਚ ਸ਼ਾਮਲ ਆਯੂਸ਼ ਪੁਸ਼ਕਰਨਾ ਜਮਾਤ ਸੱਤਵੀਂ, ਪ੍ਰਨੇ ਕੁਮਾਰ ਜਮਾਤ ਅੱਠਵੀਂ, ਰਿਧਮ ਚੋਪੜਾ ਜਮਾਤ ਅੱਠਵੀਂ, ਮਾਧਵ ਗੁਪਤਾ ਜਮਾਤ ਅੱਠਵੀ, ਤੇ ਆਯੂਸ਼ ਮੰਗੋਤਰਾ ਜਮਾਤ ਅੱਠਵੀਂ ਟੀਮ ਨੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ ।
ਅੰਡਰ -12 ਮੁੰਡਿਆਂ ਦੀ ਟੀਮ ‘ਚ ਅਕਾਸ਼ ਪੁਸ਼ਕਰਨਾ ਜਮਾਤ ਪੰਜਵੀਂ , ਆਯੂਸ਼ਮਾਨ ਸੈਨੀ ਜਮਾਤ ਛੇਵੀਂ ਨੇ ਵੀ ਸੋਨੇ ਦਾ ਤਮਗਾ ਪ੍ਰਾਪਤ ਕੀਤਾ।ਅੰਡਰ -12 ਕੁੜੀਆਂ ਦੀ ਟੀਮ ਵਿੱਚ ਹੇਮਸ਼ਿਖਾ ਜਮਾਤ ਚੌਥੀ, ਮਹਿਕ ਅਰੋੜਾ ਜਮਾਤ ਸੱਤਵੀਂ, ਆਂਚਲ ਰਾਵਤ ਅਤੇ ਮਾਨਿਆ ਜਮਾਤ ਪੰਜਵੀਂ ਨੇ ਸੋਨੇ ਦਾ ਤਮਗਾ ਜਿੱਤਿਆ।ਅੰਡਰ -10 ਕੁੜੀਆਂ ਦੀ ਟੀਮ ਵਿੱਚ ਨਮਰਤਾ ਸੈਨੀ ਜਮਾਤ ਪੰਜਵੀਂ ਨੇ ਚਾਂਦੀ ਦਾ ਤਮਗਾ ਜਿੱਤਿਆ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਦਾ ਆਸ਼ੀਰਵਾਦ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਦੇ ਕੰਮਸ਼ਕਾਜ ਦਾ ਹਿੱਸਾ ਬਨਾਉਣਾ ਚਾਹੀਦਾ ਹੈ ਤਾਂਕਿ ਅਸੀਂ ਸਿਹਤਮੰਦ ਜੀਵਨ ਜਿਉ ਸਕੀਏ ਤੇ ਬੱਚਿਆਂ ਨੂੰ ਹੱਲਾਸ਼ਸ਼ੇਰੀ ਦਿੱਤੀ ਕਿ ਉਹ ਇਸ ਕਲਾ ਨੂੰ ਅਭਿਆਸ ਨਾਲ ਹੋਰ ਸੰਪੂਰਣ ਬਨਾਉਣ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media