Friday, April 24, 2026

’ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ’ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਫਰਵਰੀ ਦੇ ਪਹਿਲੇ ਹਫਤੇ

Bhai Veer Singh

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ, ਖਾਲਸਾ ਟ੍ਰੈਕਟ ਸੁਸਾਇਟੀ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਬਾਰੇ ਅਧਿਐਨ ਤੇ ਖੋਜ ਕਰਨ ਲਈ, ਸ. ਚਰਨਜੀਤ ਸਿੰਘ ਚੱਢਾ ਪ੍ਰਧਾਨ ਅਤੇ ਚੇਅਰਮੈਨ ਸ.ਪ. ਸਿੰਘ ਦੇ ਉਦਮਾਂ ਸਦਕਾ ਭਾਈ ਵੀਰ ਸਿੰਘ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।ਇਸ ਕੇਂਦਰ ਵੱਲੋਂ ਖੋਜ ਸਬੰਧੀ ਵਿਉਂਤੇ ਗਏ ਪ੍ਰੋਜੈਕਟਾਂ ਤੇ ਪ੍ਰੋਗਰਾਮਾਂ ਦੀ ਲੜੀ ਵਿਚ ‘ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ’ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਫਰਵਰੀ, 2016 ਦੇ ਦੂਸਰੇ ਹਫ਼ਤੇ ਕਰਵਾਇਆ ਜਾ ਰਿਹਾ। ਇਸ ਦੌਰ ਦੇ ਚਰਚਿਤ ਖੋਜੀ-ਵਿਦਵਾਨਾਂ ਤੇ ਅਧਿਆਪਕਾਂ ਨੂੰ ਆਪਣੇ ਪੇਪਰ 15 ਜਨਵਰੀ, 2016 ਤਕ ਭੇਜਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਭਾਈ ਸਾਹਿਬ ਵੱਲੋਂ ਆਰੰਭ ਕੀਤਾ ਗਿਆ ਪੱਤਰ ਨਿਰਗੁਣੀਆਰਾ ਇਕ ਰੈਫਰੀਡ ਰੀਸਰਚ ਜਰਨਲ ਹੈ। ਇਸ ਸੈਮੀਨਾਰ ਦੇ ਸੰਬੰਧ ਵਿਚ ਪ੍ਰਾਪਤ ਹੋਣ ਵਾਲੇ ਇਹ ਸਾਰੇ ਪੇਪਰ, ਰੀਸਰਚ ਪੈਨਲ ਦੇ ਮੁਲਾਂਕਣ ਉਪਰੰਤ, ਸੈਮੀਨਾਰ ਦੀ ਕਾਰਵਾਈ ਦੇ ਰੂਪ ਵਿਚ ਵੀ ਪ੍ਰਕਾਸ਼ਿਤ ਕੀਤੇ ਜਾਣਗੇ।ਇਸ ਸੈਮੀਨਾਰ ਵਿਚ ਸ਼ਿਰਕਤ ਕਰਨ ਲਈ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਇਕ ਪ੍ਰਮਾਣ-ਪੱਤਰ ਵੀ ਦਿੱਤਾ ਜਾਵੇਗਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply