Thursday, April 23, 2026

ਗੁੱਟ ਵਰਗ ਅੰਡਰ 17 ‘ਚ ਬੈੱਡਮਿੰਟਨ ਲੜਕੇ ਤੇ ਲੜਕੀਆਂ ਦੀ ਚੋਣ

ਅਨੁਸਾਸ਼ਨ ਤੇ ਬਿੰਨਾ ਪੱਖ ਪਾਤ ਦੇ ਖੇਡਾਂ ਕਰਵਾਉਣੀਆਂ ਮੁੱਖ ਫਰਜ਼-ਏ.ਈ.ਓ ਬੈਂਸ

PPN0210201524ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿਚ ਪੜਾਈ ਦੇ ਨਾਲ ਨਾਲ ਉਹਨਾ ਦੀ ਖੇਡਾਂ ਵਿੱਚ ਹਰਮਨ ਪਿਆਰਤਾ ਤੇ ਅਨੁਸ਼ਾਸ਼ਨ ਪੈਦਾ ਕਰਨ ਦੇ ਨਾਲ ਜਿਲ੍ਹਾਂ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਂਨ ਅਨਿਲ ਸਰਮਾ, ਏ ਈ ਓ ਸ੍ਰੀ ਬੂਟਾ ਸਿੰਘ ਬੈਂਸ ਤੇ ਜਨਰਲ ਸਕੱਤਰ ਸ੍ਰੀ ਪਰਮਿੰਦਰ ਸਿੰਘ ਵੱਲੋ ਜਿਲੇ ਭਰ ਵਿੱਚ ਖੇਡਾਂ ਕਰਵਾਈਆਂ ਜਾਦੀਆਂ ਹਨ।ਇਸੇ ਲੜੀ ਨੂੰ ਮੁੱਖ ਰੱਖਦਿਆਂ ਬਟਾਲਾ ਕਲੱਬ ਵਿਖੇ ਅੰਡਰ 17 ਲੜਕੇ ਤੇ ਲੜਕੀਆਂ ਦੇ ਬੈਡਮਿੰਟਨ ਦੀਆਂ ਟੀਮਾਂ ਦਾ ਚੋਣ ਕੀਤੀ ਗਈ। ਅੰਡਰ 17 ਦੇ ਟ੍ਰਾਇਲ ਦੌਰਾਨ ਲੜਕੀਆਂ ਵਰਗ ਵਿਚ ਪੁਰਵੀ ਮਹਾਜਨ ਵੁਡ ਸਟਾਕ ਸਕੂਲ ਬਟਾਲਾ,ਤ੍ਰਿਪਤੀ ਵੁਡ ਸਟਾਕ , ਰੁਚੀਕਾ ਅਰੋੜਾ ਵੁਡ ਸਟਾਕ, ਗੀਤਾਂ ਜਲੀ, ਸ ਕੰ ਸ ਸ ਸਕੂਲ ਗੁਰਦਾਸਪੁਰ,ਸੁਖਬੀਰ ਕੌਰ ਸ ਕੰ ਸ ਸ ਸਕੂਲ ਗੁਰਦਾਸਪੁਰ ਤੇ ਲੜਕਿਆਂ ਦੇ ਵਰਗ 17 ਵਿਚ ਟ੍ਰਰਾਇਲ ਦੌਰਾਨ ਖੁਸਪ੍ਰੀਤ ੰਿਸਘ ਸੈਣੀ ਲਿਟਲ ਫਲਾਵਰ ਸਕੂਲ ਬਟਾਲਾ, ਗੋਕਲ ਵੁਡ ਸਟਾਕ ਸਕੂਲ,ਰਿਤਕ ਜੀਆ ਲਾਲ ਮਿਤਲ ਡੀ ਏ ਵੀ ਪਬਲਿਕ ਸਕੂਲ ਗੁਰਦਾਸਪੁਰ, ਹਾਰਦਿਕ ਵੁਡ ਸਟਾਕ ਸਕੂਲ, ਮਹਿਜਪਦੀਪ ਸਿੰਘ ਸੁਖਜਿੰਦਰਾ ਸਕੂਲ ਗੁਰਦਾਸਪੁਰ ਵਿਦਿਆਰਥੀ ਚੁਣੇ ਗਏ ਹਨ।ਇਸ ਮੌਕੋ ਆਫੀਸੀਅਲ ਦੀ ਭੂਮਿਕਾ ਵਿਚ ਲਖਵਿੰਦਰ ਸਿਘ ਢਿਲੋ ਤਾਰਾਗੜ੍ਹ, ਬਲਜਿੰਦਰ ਸਿੰਘ, ਅਮਨਦੀਪ ਕਿਲਾ ਟੇਕ ਸਿੰਘ, ਅਸੋਕ ਕੁਮਾਰ ਡੀ ਪੀ ਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਆਦਿ ਖੇਡ ਅਧਿਆਪਕ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply