
ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ) – ਦਿਨੋ ਦਿਨ ਵੱਧ ਰਹੀ ਡੇਂਗੂ ਦੀ ਬਿਮਾਰੀ ਨੂੰ ਮੁਖ ਰੱਖਦਿਆਂ ਸਰਕਾਰੀ ਹਾਈ ਸਕੂਲ ਪੰਜਗਰਾਈਆਂ (ਗੁਰਦਾਸਪੁਰ) ਵਿਖੇ ਸਿਹਤ ਵਿਭਾਗ ਤੇ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਜਿਲ੍ਹਾ ਸਾਂਇੰਸ ਸੁਪਰਵਾਈਜ਼ਰ ਸ੍ਰੀ ਰਵਿੰਦਰ ਪਾਲ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਦੀ ਰੌਸਨੀ ਵਿਚ ਸਕੂਲ ਵਿਖੇ ਡੇਂਗੂ ਜਾਗਰੂਕਤਾ ਤਹਿਤ ਇਕ ਕੈਂਪ ਲਗਾਇਆ ਗਿਆ। ਮੁਖ ਅਧਿਆਪਕ ਸ੍ਰੀ ਨਰਿੰਦਰ ਸਿੰਘ ਤੇ ਸਕੂਲ ਗਾਈਡੈਂਸ ਅਧਿਆਪਕ ਸ੍ਰੀ ਅਨਿਲ ਵਰਮਾਂ ਵੱਲੋ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਘਰਾਂ ਤੇ ਸਕੂਲਾਂ ਦੇ ਆਲੇ ਦੁਆਲੇ ਪਾਣੀ ਖੜਨ ਨਾ ਦਿਤਾ ਜਾਵੇ, ਕਿਉ ਕਿ ਖੜੇ ਪਾਣੀ ਵਿਚ ਹੀ ਲਾਰਵਾ ਪੈਦਾ ਹੁੰਦਾ ਹੈ ਜੋ ਕਿ ਡੇਂਗੂ ਦੀ ਜੜ ਹੁੰਦਾ ਹੈ। ਜਦੋਂ ਵੀ ਕਿਸੇ ਨੂੰ ਬੁਖਾਰ ਦੀ ਅਲਾਮਤ ਲੱਗੇ ਤੁਰੰਤ ਉਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਕੂਲ ਵਿਦਿਆਰਥੀਆਂ ਨੇ ਇਹ ਪ੍ਰਣ ਲਿਆ ਕਿ ਘਰਾਂ ਦੇ ਲਾਗੇ ਖੜੇ ਪਾਣੀ ਦੇ ਸਬੰਧ ਵਿਚ ਉਹ ਸਾਫ ਸਫਾਈ ਰੱਖਣਗੇ ਤਾਂ ਜੋ ਡੇਂਗੂ ਦੀ ਰੋਕਥਾਮ ਕੀਤੀ ਜਾ ਸਕੇ। ਸਕੂਲ ਪੱਧਰ ਤੇ ਲਗਾਏ ਜਾਗਰੂਕਤਾ ਕੈਪ ਵਿਚ ਵਖ ਵਖ ਅਧਿਆਪਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ।ਇਸ ਮੌਕੇ ਪਰਮਜੀਤ ਸਿੰਘ ਚੀਮਾਂ, ਵਿਨੋਧ ਕੁਮਾਰ, ਬਲਵਿੰਦਰ ਸਿੰਘ, ਰਾਜੇਸ ਕੁਮਾਰ, ਅਨਿਲ ਕੁਮਾਰ ਗਾਈਡੈਸ ਅਧਿਆਪਕ , ਤਰਲੋਕ ਸਿੰਘ, ਹਰਪ੍ਰੀਤ ਸਿਘ ਕੰਪਿਊਟਰ ਅਧਿਆਪਕਾ ਸਾਮਲ ਸਨ।
Punjab Post Daily Online Newspaper & Print Media