ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਬੁੱਟਰ ਚੌਂਕੀ ਅਧੀਨ ਪੈਦੇਂ ਪਿੰਡ ਗੱਗੜਭਾਣਾ ਦੀ ਨਹਿਰ ਦੇ ਪੁੱਲ ਤੋ ਅੱਗੇ ਸੱਚੀਆਂ ਮਾਈਆਂ ਵਾਲੇ ਮੋੜ ਦੇ ਕੋਲ ਜਲੰਧਰ-ਬਟਾਲਾ ਰੋਡ ਤੇ ਰਾਣਾ ਸੂਗਰ ਮਿੱਲ ਵੱਲੋ ਬਣਾਈ ਗਈ ਫਸਟ ਏਡ ਪੋਸਟ ਦੇ ਅੰਦਰੋਂ ਇੱਕ ਆਦਮੀ ਦੀ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਕਰਯੋਗ ਹੈ ਕਿ ਰਾਣਾ ਸ਼ੂਗਰ ਮਿੱਲ ਵੱਲੋ ਬਣਾਈ ਗਈ ਫਸਟ ਏਡ ਪੋਸਟ ਲੰਬੇ ਸਮੇਂ ਤੋ ਖਾਲੀ ਪਈ ਹੈ। ਬੁੱਟਰ ਚੌਂਕੀ ਦੇ ਇੰਚਾਰਜ ਏ.ਐਸ.ਆਈ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਸਮੇਤ ਜਾ ਕੇ ਦੇਖਿਆ ਤਾਂ ਇੱਕ 45 ਤੋ 50 ਸਾਲ ਦੀ ਉਮਰ ਦੇ ਮੋਨੇ ਆਦਮੀ ਦੀ ਲਾਸ਼ ਪਈ ਹੋਈ ਸੀ।ਮ੍ਰਿਤਕ ਨੇ ਚਿੱਟੇ ਰੰਗ ਦਾ ਪਜਾਮਾਂ ਅਤੇ ਧਾਰੀਦਾਰ ਕਮੀਜ਼ ਪਾਈ ਹੋਈ ਸੀ।ਜਿਸ ਦੀ ਮੌਕੇ ਤੇ ਸ਼ਨਾਖਤ ਨਹੀ ਹੋ ਸਕੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media