Saturday, July 27, 2024

ਅਰੁਣ ਜੇਤਲੀ ਦੇ ਹੱਕ ‘ਚ ਜਸਕੀਰਤ ਸੁਲਤਾਨਵਿੰਡ ਵਲੋਂ ਭਰਵੀਂ ਚੋਣ ਰੈਲੀ

ਗਾਂਧੀ ਪਰਿਵਾਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਅਹਿਮੀਅਤ ਘਟਾਈ- ਬਾਦਲ

PPN200422
ਅੰਮ੍ਰਿਤਸਰ, 20 ਅਪ੍ਰੈਲ (ਜਸਬੀਰ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ ੩੪ ਦੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਅਤੇ ਸ੍ਰੀ ਪਟਨਾ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਤੇ ਉੱਘੇ ਬਾਲੀਵੁੱਡ ਕਲਾਕਾਰ ਸ਼ਤਰੂਘਨ ਸਿਨਹਾ ਨੇ ਸ਼ਿਰਕਤ ਕੀਤੀ।ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ  ਅੱਜ ਮੌਕਾ ਹੈ ਕਿ ਨਰੇਂਦਰ ਮੋਦੀ ਵਰਗੇ ਮਜਬੂਤ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇ ।ਬਾਦਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗਾਂਧੀ ਪਰਿਵਾਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਅਹਿਮੀਅਤ ਘਟਾ ਦਿੱਤੀ ਹੈ, ਕਿਉਂਕਿ ਉਨਾਂ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਭ੍ਰਿਸ਼ਟਾਚਾਰ ਤੇ ਮਹਿੰਗਾਈ ਵਿੱਚ ਬੇਬਹਾ ਵਾਧਾ ਹੋਇਆ ਹੈ।ਪੰਜਾਬ ਵਲੋਂ ਦੇਸ਼ ਦੀ ਅਜਾਦੀ ਵਿੱਚ ਪਾਏ ਯੌਗਦਾਨ ਬਾਰੇ ਉਨਾਂ ਕਿਹਾ ਕਿ ਪੰਜਾਬੀਆਂ ਖਾਸਕਰ ਸਿੱਖਾਂ ਨੇ ਦੇਸ਼ ਨੂੰ ਅਜਾਦ ਕਰਵਾਉੁਣ ਲਈ ਸਭ ਤੋਂ ਵੱਧ ਫਾਂਸੀਆਂ ਦੇ ਰੱਸੇ ਚੁੰਮੇ, ਕਾਲੇ ਪਾਣੀਆਂ ਦੀ ਸਜ਼ਾ ਕੱਟੀ ਅਤੇ ਤਸੀਹੇ ਝੱਲੇ। ਉਨਾਂ ਕਿਹਾ ਕਿ ਦੇਸ਼ ਦੀ ਅਜਾਦੀ ਸਮੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਹੋਇਆ, ਲੇਕਿਨ 55 ਸਾਲ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੇ ਪੰਜਾਬੀਆਂ ਤੇ ਸਿੱਖਾਂ ਨਾਲ ਹਮੇਸ਼ਾਂ ਧੋਖਾ ਕੀਤਾ। ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜ ਚੜਾ ਕੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ, ਨਵੰਬਰ 1984  ‘ਚ ਸਿੱਖਾਂ ਦਾ ਕਤਲੇਆਮ ਕਰਵਾਇਆ। ਬਾਦਲ ਨੇ ਹੋਰ ਕਿਹਾ ਕਿ ਪੰਜਾਬ ਦੀ ਜਰਖੇਜ ਜਮੀਨ ਦੀ ਕਿਸਾਨੀ ਦਾ ਵੀ ਕਾਂਗਰਸ ਸਰਕਾਰ ਨੇ ਬੇੜਾ ਗਰਕ ਕਰਕੇ ਕਿਸਾਨਾਂ ਸਿਰ ੩੨੦੦੦ ਕਰੋੜ ਦਾ ਕਰਜਾ ਚਾੜ ਦਿਤਾ ਹੈ। ਬਾਦਲ ਨੇ ਇਕੱਠ ਨੂੰ ਅਪੀਲ਼ ਕੀਤੀ ਕਿ ਪੜੇ ਲਿਖੇ ਸੂਝਵਾਨ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਪੰਜਾਬ ਖਾਸਕਰ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ ।ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੇ ਕਮਲ ਦੇ ਫੁੱਲ ‘ਤੇ ਵੋਟ ਪਾਉਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਗੁਰੂ ਕੀ ਨਗਰੀ ਦੀ ਸੇਵਾ ਕਰਨ ਦਾ ਮੌਕਾ ਦਿਤਾ ਜਾਵੇ।ਤਾਂ ਕਿ ਉਹ ਦਿੱਲੀ ਜਾ ਕੇ ਗੁਰੂ ਨਗਰੀ ਦੇ ਵਿਕਾਸ ਦੀ ਅਵਾਜ਼ ਬੁਲੰਦ ਕਰ ਸਕਣ ।ਕੈਪਟਨ ਅਮਰਿੰਦਰ ਸਿੰਘ ‘ਤੇ ਚੋਟ ਕਰਦਿਆ ਜੇਤਲੀ ਨੇ ਕਿਹਾ ਕਿ ਹੁਣ ਮੌਕਾ ਹੈ ਕਿ ਗੁਰੂ ਨਗਰੀ ਦੀ ਨੁਮਾਇੰਦਗੀ ਉਮੀਦਵਾਰ ਦਾ ਚਰਿੱਤਰ ਵੇਖ ਕੇ ਦਿਤੀ ਜਾਵੇ । ਸ੍ਰੀ ਪਟਨਾ ਸਾਹਿਬ ਤੋਂ ਪੁੱਜੇ ਬਾਲੀਵੁੱਡ ਕਲਾਕਾਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜਿਥੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਹਨ, ਉਥੇ ਮੋਦੀ ਸਰਕਾਰ ਵਿੱਚ ਅਹਿਮ ਸਥਾਨ ਹਾਸਲ ਕਰਨ ਵਾਲੇ ਅਰੁਣ ਜੇਤਲੀ ਨੂੰ ਜਿਤਾਇਆ ਜਾਵੇ ।ਇਸ ਇਕੱਠ ਨੂੰ ਪ੍ਰਦੇਸ਼ ਭਾਜਪਾ ਦੇ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਣੀ ਮੈਂਬਰ ਰਜਿੰਦਰ ਸਿੰਘ ਮਹਿਤਾ, ਹਰਜਾਪ ਸਿੰਘ ਸੁਲਤਾਨਵਿੰਡ ਤੇ ਭਗਵੰਤ ਸਿੰਘ ਸਿਆਲਕਾ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਪੰਜਾਬ ਕੋ-ਆਪਰੇਟਿਵ ਬੈਂਕ ਦੇ ਡਾਇਰੈਕਟਰ ਮਿਲਾਪ ਸਿੰਘ, ਮਨਮੋਹਨ ਸਿੰਘ ਵੇਰਕਾ, ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ, ਸੀਨੀ: ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਵੀ ਜੇਤਲੀ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਕੌਂਸਲਰ ਤੇ ਪੰਜਾਬ ਯੂਥ ਫੋਰਮ ਦੇ ਪ੍ਰਧਾਨ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸ਼ਤਰੂਘਨ ਸਿਨਹਾ, ਅਰੁਣ ਜੇਤਲੀ ਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਕੀਤਾ।ਇਸ ਰੈਲੀ ਵਿੱਚ ਸਾਬਕਾ ਕੌਂਸਲਰ ਹਰਜੀਤ ਬਹਾਰ, ਨਰਿੰਦਰ ਕੌਰ, ਸਰਬਜੀਤ ਸਿੰਘ ਭਾਗੋਵਾਲ, ਬਲਿਵੰਦਰ ਸਿੰਘ ਖੱਦਰ ਭੰਡਾਰ, ਨਵਤੇਜ ਸਿੰਘ ਤੇਜੀ, ਬਲਬੀਰ ਸਿੰਘ ਬੀਰਾ, ਰਾਮ ਸਿੰਘ, ਅਮਨਬੀਰ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ ਲਵਲੀ ਫੈਨ, ਹਰਦੇਵ ਸਿੰਘ ਸੰਧੂ, ਵਾਰਡ ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਚਰਨਦੀਪ ਸਿੰਘ ਬੱਬਾ ਬੇਕਰੀ, ਹਰਜਿੰਦਰ ਸਿੰਘ ਰਾਜਾ, ਕੁਲਦੀਪ ਸਿੰਘ ਫੌਜੀ, ਤੇਜਿੰਦਰ ਸਿੰਘ ਸੋਨੂ, ਰਣਜੀਤ ਸਿੰਘ, ਹਰਦਿਆਲ ਸਿੰਘ ਬੱਗਾ, ਗੁਰਮੇਜ ਸਿੰਘ ਬੱਬੀ, ਸਵਰਨ ਸਿੰਘ ਰੰਦੇ ਵਾਲਾ, ਬਲਵਿੰਦਰ ਸਿੰਘ, ਸੁਖਚੈਨ ਸੰਘ, ਅਜਮੇਰ ਸਿੰਘ ਸੰਧੂ, ਨਿਰਮਲ ਸਿੰਘ ਸੰਧੂ., ਸ਼ਮਸ਼ੇਰ ਸਿੰਘ ਗਿੱੱਲ ਵਾਰਡ ਪ੍ਰਧਾਨ, ਜਸਪਾਲ ਸਿੰਘ ਵਿਰਦੀ, ਗੁਰਮੁੱਖ ਸਿੰਘ ਬਿੱਟੂ, ਮਲੂਕ ਸਿੰਘ ਆਦਿ ਮੌਜੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply