Wednesday, October 14, 2026

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਜੀ ਦੇ ਪਿੰਡ ਦੀ ਸੰਗਤ ਵਲੋਂ ਅਰਦਾਸ

PPN1110201511

ਅੰਮ੍ਰਿਤਸਰ, 11 ਅਕਤੂਬਰ (ਪੰਜਬਾ ਪੋਸਟ ਬਿਊਰੋ) ਪੰਜ ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੀ ਮੁਆਫੀ ਦੇਣ ਦੇ ਰੋਸ ਵਜੋਂ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਜਨਮ ਭੂਮੀ ਪਿੰਡ ਰੋਡੇ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਦੇ ਬਾਹਰ ਖਲੋ ਕੇ ਨਾਅਰੇ ਲਗਾਏ।ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ, ਬਾਬਾ ਰੇਸ਼ਮ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਦੇ ਭਰਾਤਾ ਸਰਪੰਚ ਹਰਜੀਤ ਸਿੰਘ, ਭਾਈ ਅਵਤਾਰ ਸਿੰਘ ਘੋਲੀਆ, ਭਾਈ ਬਲਵਿੰਦਰ ਸਿੰਘ ਰੋਡੇ, ਭਾਈ ਜਗਤਾਰ ਸਿੰਘ ਤਾਰਾ ਦੀ ਅਗਵਾਈ ਵਿੱਚ ਪਿੰਡ ਰੋਡੇ ਤੋਂ ਵੱਡੀ ਗਿਣਤੀ ‘ਚ ਸਿੱਖ ਸੰਗਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਥਿਤ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਇਕੱਠੀ ਹੋਈ।
ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ ਕਿ ‘ਪਿਛਲੇ ਦਿਨੀ ਤਖਤਾਂ ਦੇ ਜਥੇਦਾਰਾਂ ਵਲੋਂ ਮੁਆਫੀਨਾਮਾ ਜਾਰੀ ਕੀਤਾ ਗਿਆ ਹੈ।ਆਪ ਜਾਣੀ ਜਾਣ ਹੋ ਕਿ ਇਹ ਮੁਆਫੀਨਾਮਾ ਸਿੱਖੀ ਸਿਧਾਂਤਾਂ ਦੇ ਬਿਲਕੁਲ ਅਨੁਕੂਲ ਨਹੀ ਹੈ।ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਧਾਂਤਕ ਪੱਖ ਤੋਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਕਿਰਪਾ ਕਰਕੇ ਜਥੇਦਾਰਾਂ ਨੂੰ ਇਹ ਮੁਆਫੀਨਾਮਾ ਰੱਦ ਕਰ ਸਕਣ ਦੀ ਸੁਮੱਤ ਬਖਸ਼ੋ, ਸੱਚੇ ਪਾਤਸ਼ਾਹ!ਆਪ ਜੀ ਵਲੋਂ ਬਖਸ਼ੀ ਕੌਮ ਦੀ ਅਜ਼ਾਦ ਹਸਤੀ ਦੇ ਅੱਜ ਮਾਇਨੇ ਬਦਲ ਗਏ ਹਨ।ਅੱਜ ਕੌਮ ਨਾਅਰਾ ਲਗਾ ਰਹੀ ਹੈ ਅਕਾਲ ਤਖਤ ਮਾਹਨ ਹੈ ਜਥੇਦਾਰ ਗੁਲਾਮ ਹੈ।ਕਿਰਪਾ ਕਰੋ ਸਰਬੱਤ ਖਾਲਸੇ ਦੇ ਵਿਧੀ-ਵਿਧਾਨ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਣ ਦਾ ਸਿੱਖ ਸੰਗਤਾਂ ਨੂੰ ਬੱਲ ਬਖਸ਼ੋ ਤਾਂ ਜੋ ਕਿ ਜਥੇਦਾਰ ਅਜ਼ਾਦ ਹੋ ਸਕਣ’।ਇਸ ਉਪਰੰਤ ਸਾਰੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਇਕੱਤਰ ਹੋਈ ਅਤੇ ਮੰਗ ਕੀਤੀ ਕਿ ‘ਸਿਰਸੇ ਵਾਲੇ ਸੌਦਾ ਸਾਧ ਦੀ ਮੁਆਫੀ ਦਾ ਸਿਆਸੀ ਦਬਾਅ ਹੇਠ ਕੀਤਾ ਫੈਸਲਾ ਵਾਪਸ ਲੈ ਕੇ ਦੁਬਾਰਾ ਵਿਚਾਰਿਆ ਜਾਵੇ’।ਸੰਗਤ ਵਲੋਂ ਪੋਸਟਰ ਫੜ੍ਹ ਕੇ ਅਕਾਲ ਤਖਤ ਮਹਾਨ ਹੈ ਜਥੇਦਾਰ ਗੁਲਾਮ ਹੈ ਦੇ ਨਾਅਰੇ ਵੀ ਬੁਲੰਦ ਕੀਤੇ।ਸੰਗਤਾਂ ਦੀ ਬਾਰ ਬਾਰ ਬੇਨਤੀ ‘ਤੇ ਗਿਆਨੀ ਗੁਰਬਚਨ ਸਿੰਘ ਨੇ ਜਥੇ ਦੇ ਸਿੰਘਾਂ ਨਾਲ ਕੁੱਝ ਦੇਰ ਗੱਲਬਾਤ ਵੀ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply