
ਬਟਾਲਾ, 13 ਅਕਤੂਬਰ (ਨਰਿੰਦਰ ਬਰਨਾਲ)- ਸਮਾਜ ਵਿਚ ਲੋਕ ਭਲਾਈ ਤੇ ਸਮਾਜ ਹਿੱਤ ਸੇਵਾ ਕਰਨ ਵਾਲੀ ਇਕ ਕੜੀ ਲਾਇੰਨਜ਼ ਕਲੱਬ ੩੨੧ ਡੀ ਦੇ ਸਾਰੇ ਕਲੱਬ ਮੈਂਬਰ ਤੇ ਅਹੁਦੇਦਾਰ ਸਮਾਜਿਕ ਤੇ ਲੋਕ ਭਲਾਈ ਦੇ ਕੰਮਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਹਨ। ਬੀਤੇ ਦਿਨ ਲਾਇੰਨਜ਼ ਕਲੱਬ ਬਟਾਂਲਾ ਸਮਾਇਲ PPP-ਡੀ ਵਿਚ ਜੋਨ ਚੇਅਰਮੈਨ ਲਾਇੰਨ ਸ੍ਰੀ ਭਾਰਤ ਭੂਸ਼ਨ ਉਪ ਜਿਲ੍ਹਾਂ ਸਿਖਿਆ ਅਫਸਰ (ਸਸ) ਗੁਰਦਾਸਪੁਰ ਨੇ ਆਫਿਸੀਅਲ ਤੌਰ ਤੇ ਵਿਜ਼ਟ ਕੀਤੀ ਤੇ ਕਲੱਬ ਦੇ ਕੀਤੇ ਗਏ ਪ੍ਰੋਜੈਕਟਾਂ ਦਾ ਤੇ ਭਵਿਖ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਜਾਇਦਾ ਲਿਆ। ਆਫਿਸੀਅਲ ਵਿਜ਼ਟ ਦੇ ਸੰਬੋਧਨੀ ਸਬਦਾ ਵਿਚ ਲਾਇੰਨ ਵੀ ਐਮ ਗੋਇਲ ਨੇ ਦੱਸਿਆ ਕਿ ਕਲੱਬ ਦਾ ਮਕਸਦ ਲੋਕ ਭਲਾਈ ਕਾਰਜ ਕਰਨਾ ਹੈ ਤੇ ਕਲੱਬ ਲਗਾਤਾਰ ਕਰਦਾ ਆ ਰਿਹਾ ਹੈ,ਹਾਲ ਹੀ ਵਿਚ ਕਲੱਬ ਨੇ ਵਾਤਾਵਰਨ ਦੀ ਸੁਰੱਖਿਆ ਹਿਤ ਦਰੱਖਤ ਲਗਾਏ ਹਨ। ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਤੇ ਵਰਦੀਆਂ ਦੇਣ ਦਾ ਬੀੜਾ ਵੀ ਚੁੱਕਿਆ ਹੈ। ਇਸ ਮੌਕੇ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਦੇ ਜੋਨ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਨਾਲ ਲਾਇੰਨ ਲਖਵਿੰਦਰ ਸਿੰਘ ਢਿਲੋਂ ਤੇ ਨਰਿੰਰਦ ਸਿੰਘ ਪੀ ਆਰ ੳ ਹਾਜਰ ਸਨ। ਲਾਇੰਨਜ਼ ਕਲੱਬ ਸਮਾਇਲ ਦੇ ਅਹੁਦੇਦਾਰਾਂ ਵਿਚ ਲਾਇੰਨ ਵੀ ਐਮ ਗੋਇਲ,ਲਾਇੰਨ ਵਿਪਨ ਪੁਰੀ,ਲਾਇੰਨ ਯਸਪਾਲ ਚੌਹਾਨ,ਲਾਇੰਨ ਵਿਜ਼ੈ ਪ੍ਰਭਾਕਰ ਚੇਅਰਮੈਨ ਮੈਬਰਸਿਪ ਗਰੋਥ, ਲਾਇੰਨ ਯਾਦਵਿੰਦਰ ਸਿੰਘ ਖਜਾਨਚੀ, ਲਾਇੰਨ ਡਾ. ਪੀ ਐਸ ਵੋਹਰਾ ਪ੍ਰੋਜੈਕਟ ਚੇਅਰਮੈਨ, ਲਾਇੰਨ ਗੁਰਪ੍ਰੀਤ ਸਿੰਘ ਪੁਰੀ ਤੋ ਇਲਾਵਾ ਸਮੂਹ ਲਾਇੰਨ ਮੈਬਰ ਸਮਾਇਲ ਕਲੱਬ ਬਟਾਲਾ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media