Tuesday, March 10, 2026

ਹਿੰਦੂ,ਸਿੱਖ,ਮੁਸਲਿਮ ਅਤੇ ਇਸਾਈ ਭਾਈਚਾਰੇ ਨੇ ਸਾਂਤੀ ਮਾਰਚ ਕੱਢਿਆ

PPN2810201509

ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਲਾਈਨ ਤੋਂ ਪਾਰ ਇਲਾਕੇ ਦੇ ਐਮ. ਸੀ ਵਿਜੇ ਕੁਮਾਰ ਦੇ ਉਦਮ ਸਦਕਾ ਸ਼ਹਿਰ ਦੇ ਪਤਵੱਤੇ ਸੱਜਣਾਂ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਨੇ ਪਿਛਲੇ ਦਿਨੀਂ ਸਰਬਸਾਂਝੀਵਾਲਤਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੀ ਘੋਰ ਨਿੰਦਾ ਕਰਦਿਆਂ ਇਕ ਸ਼ਾਂਤੀ ਮਾਰਚ ਆਯੋਜਿਤ ਕੀਤਾ ਗਿਆ ਤਾਂ ਜੋ ਸ਼ਹਿਰ ਅਤੇ ਸਮੂਹ ਭਾਈਚਾਰਾ ਬਣਿਆ ਰਹੇ।ਇਸ ਮੌਕੇ ਉਨ੍ਹਾਂ ਵਲੋਂ ਨਾਅਰੇ ਲਗਾਏ ਗਏ ਕਿ ਪੰਜਾਬ ਨੂੰ ਬੁਰੀ ਨਜ਼ਰ ਤੋਂ ਬਚਾਓ, ਹਮ ਸਭ ਹੈ ਭਾਈ ਭਾਈ ਅਤੇ ਅਫਵਾਹਾਂ ਤੋਂ ਬਚੋਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਝੌਤਾ ਐਕਸਪ੍ਰੈੱਸ ਗੱਡੀ ਅਤੇ ਮਸਜ਼ਿਦਾਂ ਵਿੱਚ ਬੰਬ ਧਮਾਕੇ ਤਾਂ ਵਿਰੋਧੀ ਏਜੰਸੀਆਂ ਦੇ ਕਿਰਿੰਦਿਆਂ ਨੇ ਕਰਵਾਏ, ਇਨ੍ਹਾਂ ਧਮਾਕਿਆਂ ਵਿੱਚ ਮਾਰੇ ਵੀ ਮੁਲਮਾਨ ਗਏ ਤੇ ਬਦਨਾਮ ਕਰਨ ਲਈ ਧਮਾਕਿਆਂ ਦੇ ਦੋਸ਼ ਤਹਿਤ ਕੇਸ ਵੀ ਮੁਸਲਮਾਨਾਂ ਵਿਰੁੱਧ ਹੀ ਕੀਤੇ ਗਏ; ਜਿਸ ਦੀ ਸੱਚਾਈ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਨੇ ਜੱਗ ਜ਼ਾਹਰ ਕੀਤੀ। ਠੀਕ ਉਸੇ ਤਰ੍ਹਾਂ ਪੰਜਾਬ ਵਿੱਚ ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਘੋਰ ਅਪ੍ਰਾਧ ਵੀ ਕਿਸੇ ਸਿੱਖ ਵਿਰੋਧੀ ਏਜੰਸੀਆਂ ਨੇ ਕੀਤਾ, ਲਾਠੀ ਚਾਰਜ ਅਤੇ ਗੋਲੀ ਵੀ ਸਿੱਖਾਂ ‘ਤੇ ਚਲਾਈ, ਸ਼ਹੀਦ ਵੀ ਸਿੱਖ ਹੀ ਕੀਤੇ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਦੀ ਨਿਰਪੱਖ ਜਾਂਚ ਅਜਿਹੀ ਏਜੰਸੀ ਤੋਂ ਕਰਵਾਏ ਜੋ ਕਿ ਸਮੂਹ ਭਾਈਚਾਰਿਆਂ ਦੀ ਕਦਰ ਕੀਮਤਾਂ ਨੂੰ ਧਿਆਨ ਵਿਚ ਰੱਖੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply