Saturday, July 25, 2026

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦਾ 31ਵਾਂ ਸ਼ਹੀਦੀ ਦਿਹਾੜਾ ਮਨਾਇਆ

ਬਠਿੰਡਾ, 1 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪ੍ਰਧਾਨ ਯਸ਼ਪਾਲ ਬਾਂਸਲ ਦੀ ਅਗਵਾਈ ਵਿੱਚ ਫਰੀਡਮ ਫਾਇਟਰ ਲਾਲਾ ਸੰਤ ਰਾਮ ਮੈਮੋਰੀਅਲ ਲਾਇਬਰੇਰੀ ਟੀ-4 ਬਠਿੰਡਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦਾ 31ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉਨ੍ਹਾਂ ਨੇ ਇੰਦਰਾ ਗਾਂਧੀ ਜੀ ਦੇ ਜੀਵਨ ਤੇ ਚਾਨਣਾ ਪਾਇਆ।ਇਸ ਸਮੇਂ ਚੇਅਰਮੈਨ ਬਲਦੇਵ ਸਿੰਘ ਅਕਲੀਆ ਜਿਲ੍ਹਾ ਕਾਂਗਰਸ ਦਿਹਾਤੀ ਬਠਿੰਡਾ ਵੱਲੋਂ ਲਾਇਬਰੇਰੀ ਲਈ 25000 ਰੁਪਏ ਦੀਆਂ ਕਿਤਾਬਾਂ ਦੀ ਪ੍ਰਸ਼ਾਸਨ ਦੀ ਮੰਗ ਕੀਤੀ। ਲਾਲਾ ਸੰਤ ਰਾਮ ਜੀ ਦੇ ਨਾਮ ਤੇ ਯਾਦਗਾਰੀ ਹਾਲ ਬਣਾਉਣ ਦੀ ਮੰਗ ਕੀਤੀ। ਜਰਨੈਲ ਸਿੰਘ ਸਰਪੰਚ ਬੱਲੂਆਣਾ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਪਿੰਡਾਂ ਵਿੱਚ ਬੁਢਾਪਾ ਵਿਧਵਾ, ਵਿਕਲਾਂਗ, ਪੈਨਸ਼ਨਾਂ ਦੀ ਵੰਡ ਨੂੰ ਸਹੀ ਢੰਗ ਨਾਲ ਵੰਡੇ ਜਾਣ ਬਾਰੇ ਮੁੱਦਾ ਉਠਾਇਆ ਅਤੇ ਮੰਗ ਕੀਤੀ ਕਿ ਉਚ ਅਧਿਕਾਰੀ ਇਸ ਸਬੰਧੀ ਪੜਤਾਲ ਕਰਨ।ਆਹੁਦੇਦਾਰਾਂਾ, ਮੈਂਬਰਾਂ ਅਤੇ ਪਾਠਕਾਂ ਨੇ ਇੰਦਰਾ ਗਾਂਧੀ ਦੀ ਫੋਟੋ ਤੇ ਮਾਲਾਵਾਂ ਪਾ ਕੇ ਫੁੱਲ ਅਰਪਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਪ੍ਰਿੰਸ ਬ੍ਰਹਮ ਗੋਪਾਲ ਵਸ਼ਿਸ਼ਟ, ਦਵਿੰਦਰ ਸਿੰਘ ਐਡਵੋਕੇਟ, ਯਸ਼ਪਾਲ ਬਾਂਸਲ, ਪ੍ਰਧਾਨ, ਸੁਰਿੰਦਰ ਗੁਪਤਾ, ਮਨਮੋਮਹਨ, ਮੰਦਰ , ਬੀਰਬਲ ਦਾਸ, ਰਾਸੇਲਾ ਰਾਮ, ਸੁਭਾਸ਼ ਚੰਦਰ, ਅਮਰੀਕ ਸਿੰਘ ਮਿਆਂ ਐਡਵੋਕੇਟ, ਸਪੁੱਤਰ ਹਾਕਮ ਮੀਆਂ ਐਮ.ਪੀ., ਮੋਹਨ ਪ੍ਰਕਾਸ਼ ਰਾਜੋਰਾ, ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ, ਕੇ.ਸੀ. ਅਗਰਵਾਲ, ਕਰਨਲ ਦਿਆ ਸਿੰਘ, ਸੋਜਨ ਲਾਲ ਗੋਇਲ ਜਨਰਲ ਸਕੱਤਰ ਅਗਰਵਾਲ ਸਭਾ ਬਠਿੰਡਾ, ਘਨਸ਼ਾਮ ਦਾਸ ਪ੍ਰਧਾਨ ਪੰਜਾਬ ਬ੍ਰਹਮਦ ਸਭਾ ਅਤੇ ਪੈਟਰਨ ਲਾਇਬਰੇਰੀ, ਕੁਲਵੰਤ ਸਿੰਘ ਗੁਰੂ ਕੀ ਨਗਰੀ, ਮੁਖਤਿਆਰ ਸਿੰਘ ਆਦਿ ਹਾਜਰ ਹੋਏ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply