Tuesday, July 21, 2026

ਅੰਤਰ ਕਾਲਜ ਆਰਚਰੀ ਪ੍ਰਤੀਯੋਗਤਾ ਵਿੱਚ ਡੀ.ਏ.ਵੀ ਨੇ ਮਾਰੀ ਬਾਜ਼ੀ

PPN0211201507

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ ਸੱਗੂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਯੋਜਿਤ ਅੰਤਰ ਕਾਲਜ਼ ਆਰਚਰੀ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਡੀ.ਏ.ਵੀ ਕਾਲਜ਼ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਕਾਲਜ਼ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ ਨੇ ਖੁਸ਼ੀ ਦੇ ਮੌਕੇ ਵਧਾਈ ਦਿੰਦਿਆਂ ਜੇਤੂ ਟੀਮ ਦੇ ਖਿਡਾਰੀਆਂ ਸਚਿਨ ਮਿੱਤਲ, ਜੀਵ ਰਾਜ, ਹੇਮੰਤ, ਵਿਸ਼ਵਜੀਤ ਸਿੰਘ, ਮਿਲੰਦ ਕੁਮਾਰ, ਰਾਹੁਲ ਕੁਮਾਰ, ਪ੍ਰਿੰਸ ਕੁਮਾਰ ਆਦਿ ਨੂੰ ਸਨਮਾਨਿਤ ਕੀਤਾ।ਕਾਲਜ਼ ਦੇ ਸਪੋਰਟਸ ਐਂਡ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਬੀ.ਬੀ ਯਾਦਵ ਨੇ ਆਰਚਰੀ ਪ੍ਰਤੀਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ਼ ਟੀਮ ਨੇ ਆਰਚਰੀ ਕੰਪਾਊਂਡ ਵਰਗ ਵਿੱਚ ਪਹਿਲਾ ਅਤੇ ਰਿਕਰਵ ਕਰਵ ਤੇ ਇੰਡੀਅਨ ਰਾਊਂਡ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਟੀਮ ਦੇ ਖਿਡਾਰੀ ਸਚਿਨ ਮਿੱਤਲ ਨੂੰ ਬੈਸਟ ਸਕੋਰ ਅਤੇ ਬੈਸਟ ਤੀਰ ਅੰਦਾਜ਼ ਦਾ ਖਿਤਾਬ ਮਿਲਿਆ। ਉਨਾਂ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਲਾਇਲਪੁਰ ਖਾਲਸਾ ਕਾਲਜ਼ ਜਲੰਧਰ, ਸੇਂਟ ਸੋਲਜ਼ਰ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਆਦਿ ਟੀਮਾਂ ਨੇ ਭਾਗ ਲ਼ਿਆ। ਇਸ ਅਵਸਰ ‘ਤੇ ਵਿਭਾਗ ਦੇ ਪ੍ਰੋ. ਵਿਕਾਸ ਭਾਰਦਵਾਜ, ਪ੍ਰੋ. ਸਮਦੀਪ ਸ਼ਰਮਾ, ਪ੍ਰੋ. ਦਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply