Friday, November 22, 2024

ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾੜਿਆ ਗਿਆ ਬਾਦਲ ਸਰਕਾਰ ਦਾ ਪੁਤਲਾ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਕੀਤਾ ਜਾਗਰੂਕ

PPN220422
ਤਰਸਿੱਕਾ, 22 ਅਪ੍ਰੈਲ (ਕੰਵਲਜੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਅਤੇ ਜੋਨ ਮਹਿਤਾ ਵੱਲੋਂ ਸੂਬਾ ਆਗੂ ਸਤਨਾਮ ਸਿੰਘ ਜੋਹਲ ਦੀ ਪ੍ਰਧਾਨਗੀ ਹੇਠ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਮੇਨ ਰੋਡ ਸਠਿਆਲਾ ਤੇ ਬਾਦਲ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਦਰਜਨਾਂ ਪਿੰਡਾਂ ਵਿੱਚ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੇ ਕਾਲੇ ਕਾਰਨਾਮਿਆਂ ਸਬੰਧੀ ਜਾਗ੍ਰਿਤ ਕੀਤਾ ਗਿਆ ਅਤੇ ਇਸ ਮੌਕੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਦਲਬੀਰ ਸਿੰਘ ਬੈਦਾਦਪੁਰ, ਪ੍ਰੈਸ ਸਕੱਤਰ ਸੁਰਜੀਤ ਸਿੰਘ ਕੰਗ, ਸਕੱਤਰ ਕਰਮ ਸਿੰਘ, ਮੀਤ ਪ੍ਰੈਸ ਸਕੱਤਰ ਮੁਖਬੈਨ ਸਿੰਘ ਜੋਧਾਨਗਰੀ, ਮੀਤ ਸਕੱਤਰ ਚਰਨ ਸਿੰਘ ਕਲੇਰ, ਘੁਮਾਣ ਅਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਦਲ ਸਰਕਾਰ ਨੇ 21 ਫਰਵਰੀ ਨੂੰ ਬਿਜਲੀ ਇੱਕ ਰੁਪਿਆ ਯੂਨਿਟ ਅਤੇ ਹੋਰ ਜਾਇਜ ਮੰਗਾਂ ਨੂੰ ਲੈ ਕੇ ਲੱਗੇ ਕਿਸਾਨ ਸੰਘਰਸ਼ ਕਮੇਟੀ ਦੇ ਸ਼ਾਂਤੀਪੂਰਵਕ ਧਰਨੇ ਵਿੱਚ ਅਚਾਨਕ ਲਾਠੀਚਾਰਜ ਕਰਵਾ ਦਿਤਾ ਅਤੇ ਇਸ ਪੁਲਸੀਆ ਕਾਰਵਾਈ ਵਿੱਚ ਹਜ਼ਾਰਾਂ ਕਿਸਾਨ, ਮਜ਼ਦੂਰ ਅਤੇ ਬੀਬੀਆਂ ਤਾਂ ਜਖਮੀ ਹੋਈਆਂ ਅਤੇ ਕਿਸਾਨ ਬਹਾਦਰ ਸਿੰਘ ਦੀ ਗੋਲੀ ਵੱਜਣ ਨਾਲ ਮੌਤ ਹੋ ਗਈ। ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਇੱਕ ਵਾਰ ਫਿਰ ਔਰੰਗਜੇਬ ਅਤੇ ਜਨਰਲ ਡਾਇਰ ਜਿਹੇ ਭੈੜੇ ਸਮੇਂ ਦੀ ਯਾਦ ਦੁਆ ਦਿੱਤੀ । ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ 13 ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੇ ਬਹਾਨੇ ਬੁਲਾ ਕੇ ਲਾਠੀਚਾਰਜ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਤੇ 307 ਦੇ ਝੂਠੇ ਪਰਚੇ ਦਰਜ਼ ਕਰਕੇ ਉਨ੍ਹਾਂ ਨੂੰ ਨਜਾਇਜ਼ ਤੌਰ ਤੇ ਜੇਲ੍ਹ ਡੱਕ ਦਿੱਤਾ ਗਿਆ। ਜੋ ਬਿਨ੍ਹਾਂ ਕਿਸੇ ਕਸੂਰ ਦੇ ਪਿਛਲੇ ਦੋ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ।ਕਿਸਾਨ ਆਗੂਆਂ ਨੇ ਦੱਸਿਆ ਕਿ ਅਸੀਂ ਆਪਣੇ ਅੰਦੋਲਨ ਨੂੰ ਉਸ ਸਮੇਂ ਤੱਕ ਚਲਾਵਾਂਗੇ ਜਦੋਂ ਤੱਕ ਕਿਸਾਨਾਂ ਨਾਲ ਹੋਏ ਧੱਕੇਸ਼ਾਹੀ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ 302 ਦੇ ਪਰਚੇ ਦਰਜ਼ ਨਾ ਕੀਤੇ ਗਏ। ਜਖਮੀ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੂੰ 25-25 ਹਜ਼ਾਰ ਰੁਪਏ ਮੁਆਵਜਾ, ਪੁਲਿਸ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੇ ਸਾਧਨਾਂ ਦੀ ਕੀਤੀ ਗਈ ਭੰਨ ਤੋੜ ਦਾ ਮੁਆਵਜਾ ਅਤੇ 13 ਨਿਰਦੋਸ਼ੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ। ਇਸ ਮੌਕੇ ਭਾਗ ਸਿੰਘ ਕਲੇਰ ਘੁਮਾਣ, ਬਲਕਾਰ ਸਿੰਘ ਮਹਿਸਮਪੁਰ, ਹਰਬਿੰਦਰ ਸਿੰਘ ਭਲਾਈਪੁਰ ਪੂਰਬਾ, ਬਲਵਿੰਦਰ ਸਿੰਘ ਸੈਦੋਕੇ, ਜੋਗਿੰਦਰ ਸਿੰਘ ਬੇਦਾਦਪੁਰ, ਦਲਜੀਤ ਸਿੰਘ ਬੱਲ ਸਰਾਂ, ਜਗਤਾਰ ਸਿੰਘ ਅਰਜਨ ਮਾਂਗਾ, ਅਜਮੇਰ ਸਿੰਘ ਭੋਏਵਾਲ, ਇਕਬਾਲ ਸਿੰਘ ਚਾਟੀਵਿੰਡ, ਰਣਧੀਰ ਸਿੰਘ ਬੁੱਟਰ ਆਦਿ ਆਗੂ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply