Saturday, April 18, 2026

ਸੰਘਣੀ ਆਬਾਦੀ ਅਤੇ ਤੰਗ ਥਾਂ ‘ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪਾਬੰਦੀ

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਿਤ ਬੈਂਬੀ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜਨਹਿੱਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਸਬ ਡਵੀਜ਼ਨ ਮਾਲੇਰਕੋਟਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਤੰਗ ਥਾਂ ‘ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪੂਰਨ ਮਨਾਹੀ ਹੋਵੇਗੀ। ਰਾਤ 10 ਵਜੇ ਬਾਅਦ ਸਵੇਰੇ 6 ਵਜੇ ਤੋਂ ਪਹਿਲਾ ਕੋਈ ਵੀ ਵਿਅਕਤੀ ਪਟਾਖੇ ਨਹੀਂ ਚਲਾਏਗਾ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਲੋਂ ਪਟਾਖੇ ਚਲਾਉਣ ਸਮੇਂ ਉਨ੍ਹਾਂ ਦੇ ਮਾਤਾ ਪਿਤਾ ਨਾਲ ਰਹਿਣਗੇ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਸਾਈਲੈਂਸ ਜੋਨ ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਕਚਿਹਰੀਆਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਵਿੱਚ ਪਟਾਕੇ ਚਲਾਉਣ ਦੀ ਪੂਰਨ ਮਨਾਹੀ ਹੋਵੇਗੀ। ਪਟਾਖੇ ਵੇਚਣ ਲਈ ਨਿਰਧਾਰਤ ਕੀਤੀਆਂ ਥਾਵਾਂ ਡਾ.ਜਾਕਿਰ ਹੂਸੈਨ ਸਟੇਡੀਅਮ ਬਸ ਸਟੈਂਡ ਮਾਲੇਰਕੋਟਲਾ ਦੇ ਨੇੜੇ, ਪੁਰਾਣਾ ਸਿਵਲ ਹਸਪਤਾਲ ਨੇੜੇ ਦਫ਼ਤਰ ਨਗਰ ਕੌਂਸਲ ਮਾਲੇਰਕੋਟਲਾ, ਐਮ.ਜੀ.ਐਮ. ਗਾਂਧੀ ਸਕੂਲ ਅਹਿਮਦਗੜ, ਅਮਰਗੜ੍ਹ ਅਨਾਜ ਮੰਡੀ ਦੇ ਸਾਹਮਣੇ ਜਿੱਥੇ ਦੁਸਹਿਰਾ ਮਨਾਇਆ ਜਾਂਦਾਂ ਹੈ, ਸੰਤ ਬਾਬਾ ਅਤਰ ਸਿੰਘ ਗਰਾਊਂਡ ਕਾਲਜ ਦਾਣਾ ਮੰਡੀ ਨੇੜੇ ਸੰਦੋੜ ਵਿਖੇ ਪਟਾਕੇ ਵੇਚੇ ਜਾ ਸਕਦੇ ਹਨ। ਇਹ ਹੁਕਮ 15 ਨਵੰਬਰ, 2015 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply