Thursday, July 16, 2026

ਸੂਬੇਦਾਰ ਜਗਦੀਸ਼ ਰਾਮ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਿੱਤਾ ਦਾਨ

PPN1011201504

ਸੰਦੌੜ, ਨਥਾਣਾ, 10 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)-ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਦੇਣ ਪਿਛੋ 1978 ਵਿੱਚ ਸੂਬੇਦਾਰ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ ਪੰਡਤ ਜਗਦੀਸ ਰਾਮ,ਜੋ ਪਿਛਲੇ ਦਿਨੀ ਨੱਬ੍ਹੇ ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਸਨ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਇੱਛਾ ਅਨੁਸਾਰ ਡਾਕਟਰੀ ਖੋਜਾਂ ਲਈ ਡੀ.ਐਮ.ਸੀ. ਲੁਧਿਆਣਾ ਨੂੰ ਦਾਨ ਕੀਤੀ ਗਈ। ਇਸ ਤਰ੍ਹਾਂ ਉਹ ਨਥਾਣਾ ਨਗਰ ਦੇ ਪਹਿਲੇ ਸਰੀਰ ਦਾਨੀ ਹੋਣ ਦਾ ਮਾਣ ਵੀ ਹਾਸਿਲ ਕਰ ਗਏ ਹਨ। ਇਸ ਮੰਤਵ ਲਈ ਲੁਧਿਆਣਾ ਤੋਂ ਇੱਕ ਵਿਸੇਸ ਟੀਮ ਮ੍ਰਿਤਕ ਸਰੀਰ ਨੂੰ ਪ੍ਰਾਪਤ ਕਰਨ ਲਈ ਪੁੱਜੀ। ਇਸ ਮੌਕੇ ਉਨ੍ਹਾਂ ਦੇ ਪੁੱਤਰ,ਧੀਆਂ ਅਤੇ ਹੋਰ ਰਿਸਤੇਦਾਰ ਮੌਜੂਦ ਸਨ। ਉਨ੍ਹਾਂ ਦਾ ਜਨਮ 28 ਅਗਸਤ 1932 ਨੂੰ ਪੰਡਿਤ ਸਾਧੂ ਰਾਮ ਨਥਾਣਾ(ਬਠਿੰਡਾ) ਦੇ ਘਰ ਹੋਇਆ। ਪਿੰਡ ਦੇ ਸਰਕਾਰੀ ਸਕੂਲ਼ ਵਿੱਚੋ ਮੈਟ੍ਰਿਕ ਕਰਨ ਉਪਰੰਤ ਉਹ ਭਾਰਤੀ ਫੌਜ ਵਿੱਚ ਭਰਤੀ ਹੋ ਗਏ ਅਤੇ ਆਪਣੀ ਲਗਨ,ਇਮਾਨਦਾਰੀ ਅਤੇ ਮਿਹਨਤ ਨਾਲ ਤਰੱਕੀ ਕਰਦੇ ਹੋਏ ਸੂਬੇਦਾਰ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਆਪਣਾ ਸਾਰਾ ਜੀਵਨ ਬਹੁਤ ਹੀ ਸਾਦਗੀ ਅਤੇ ਦਸਾਂ ਨੁਹਾਂ ਦੀ ਕਿਰਤ ਕਰਦਿਆਂ ਬਤੀਤ ਕੀਤਾ। ਸੇਵਾ ਮੁਕਤੀ ਪਿਛੋ ਉਨ੍ਹਾਂ ਲੋਕਾਂ ਨੂੰ ਡਾਕਟਰੀ ਕਿੱਤੇ ਨਾਲ ਜੁੜਕੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ, ਆਪਣੇ ਨਿਮਰ ਸੁਭਾਅ ਅਤੇ ਲੋਕਾਂ ਨਾਲ ਚੰਗੇ ਵਰਤਾਓ ਕਰਕੇ ਉਹ ਇੱਕ ਹਰਮਨ ਪਿਆਰੀ ਸਖਸੀਅਤ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply