Sunday, August 30, 2026

ਉੱਚ ਪੱਧਰੀ ਮੀਟਿੰਗ ਕਰਕੇ ਸਾਰੀਆਂ ਮੰਗਾਂ ਪ੍ਰਵਾਨ ਕਰਨ’ਤੇ ਸਿਹਤ ਮੰਤਰੀ ਦਾ ਧੰਨਵਾਦ

PPN1511201501

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਗਾਂਧੀ ਮਾਰਕੀਟ ਵਿਖੇ ਕਰਨ ਤੋਂ ਬਾਅਦ ਪ੍ਰੈਸ ਕਲੱਬ ਬਠਿੰਡਾ ਵਿਖੇ ਕੈਮਿਸਟਾਂ ਨੇ ਭਾਰੀ ਗਿਣਤੀ ਵਿੱਚ ਜਸਵੀਰ ਸਿੰਘ ਮਹਿਰਾਜ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਸਮੂਲੀਅਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਨੀ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਤਾਂ ਉਨ੍ਹਾ ਨੇ ਤੇਜੀ ਨਾਲ ਫੈਸਲਾ ਲੈਦਿਆਂ 5 ਨਵੰਬਰ ਨੂੰ ਮੁਹਾਲੀ ਵਿਖੇ ਉੱਚ ਪੱਧਰੀ ਮੀਟਿੰਗ ਕਰਕੇ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਿੰਨਾਂ ਵਿਚ ਹੋਲਸੇਲ ਡਰੱਗ ਲਾਈਸੰਸ ਜੋਨ ਪੱਧਰੀ ‘ਤੇ ਜਾਰੀ ਕੀਤੇ ਜਾਇਆ ਕਰਨਗੇ। ਨਕਲੀ ਦਵਾਈ ਸਾਬਤ ਹੋਣ ‘ਤੇ ਰਿਟੇਲਰ ਅਤੇ ਹੋਲਸੇਲਰ ਨੂੰ ਫਸਟ ਪ੍ਰਾਰਟੀ ਨਹੀ ਬਣਾਇਆ ਜਾਵੇਗਾ, ਜਦਕਿ ਮੈਨੂਫੈਕਚਰ ਨੂੰ ਫਸਟ ਪਾਰਟੀ ਬਣਾਇਆ ਜਾਵੇਗਾ,ਫਰਵਰੀ 2016 ਤੋਂ ਡਰੱਗ ਲਾਈਸੰਸ ਆਨ ਰਨਿਊ ਕੀਤੇ ਜਾਣਗੇ,ਆਰ ਟੀ ਐਸ ਐਕਟ ਰਿਟੇਲ ਅਤੇ ਹੋਲਸੇਲ ਵਿਚ ਵੀ ਲਾਗੂ ਹੋਵੇਗਾ ਤਾ ਜੋ ਰਿਟੇਲਰਾਂ ਅਤੇ ਹੋਲਸੇਲਰਾਂ ਦੇ ਕੰਮ ਪਾਰਦਰਸ਼ੀ ਅਤੇ ਤੇਜੀ ਨਾਲ ਹੋ ਸਕਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆਂ ਕਿ ਕੈਮਿਸਟਾਂ ਨੇ ਸ਼ਹਿਰ ਵਿਚ ਏਕਤਾ ਦਾ ਸਬੂਤ ਦਿੰਕਿਦਆਂ 2 ਯੂਨਿਟਾਂ ਅਤੇ ਰਿਟੇਲ ਯੂਨਿਟ ਨੇ ਇਕ ਹੋ ਕੇ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਦੇ ਮਜ਼ਬੂਤ ਬੈਨਰ ਹੇਠਾਂ ਇੱਕਠੇ ਹੋ ਕੇ ਚਲਣ ਦਾ ਨਿਰਣਾ ਕੀਤਾ, ਜਿਸ ਦੇ ਨਤੀਜੇ ਪਿਛਲੇ ਦਿਨਾਂ ਵਿਚ ਬੜੇ ਹੌਸਲੇ ਵਧਾਉਣ ਵਾਲੇ ਰਹਿਣਗੇ। ਇਸ ਏਕਤਾ ਨੂੰ ਪੰਜਾਬ ਪੱਧਰ ਤੱਕ ਲਿਜਾਇਟਾ ਜਾ ਸਕੇ ਤਾਂ ਕਿ ਕੋਈ ਕੈਮਿਸਟ ਆਪਣੇ ਆਪ ਨੂੰ ਪੰਜਾਬ ਪੱਧਰ ਤੇ ਵੀ ਅਣਗੋਲਿਆ ਨਾ ਮਹਿਸੂਸ ਕਰੇ। ਪੰਜਾਬ ਦੇ ਦੂਸਰੇ ਜਿਲਿਆਂ ਵਿਚ ਵੀ ਇਸ ਏਕਤਾ ਦੀ ਵਧਾਈ ਮਿਲ ਰਹੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਜੋੜਾ, ਅਰੁਣ ਸਿੰਗਲਾ ਪ੍ਰਧਾਨ ਹੋਲਸੇਲ, ਕ੍ਰਿਸਨ ਗੋਇਲ, ਅਮਰਜੀਤ ਸਿੰਘ ਮੱਕੜ, ਸਰਦਪਾਲ ਸਿੰਘ, ਸੰਦੀਪ ਲਵ, ਰਾਜ ਗਰਗ, ਯਸ਼ਵੰਤ ਸ਼ਰਮਾ, ਮਹਿੰਦਰ ਕੁਮਾਰ, ਨਰੇਸ਼ ਗੋਇਲ ਆਦਿ ਸ਼ਾਮਲ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply