ਇੰਟਰਨੈਟ ਕੁਨੈਕਸ਼ਨ ਤੇ ਪ੍ਰਿੰਟਰ ਦੀ ਨਹੀਂ ਹੋ ਰਹੀ ਵਰਤੋਂ
ਬਟਾਲਾ, 17 ਨਵੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਆਪਣੇ ਰਾਜ ਵਿਚ ਪੜਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿਖਿਆ ਦੇਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ ਦੇਸ਼ ਵਿੱਚ ਡਿਜੀਟਲ ਇੰਡੀਆ ਪ੍ਰਾਜੈਕਟ ਲਾਗੂ ਕਰਨ ਦਾ ਐਲਾਨ ਕੀਤਾ ਹੈ,ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾ ਸਦਕਾ ਜੁਲਾਈ ਮਹੀਨੇ ਵਿਚ ਡਿਟੀਜਲ ਇੰਡੀਆਂ ਪੰਦਰਵਾੜਾ ਮਨਾਇਆ ਗਿਆ ,ਜਿਸ ਤੇ ਕਰੋੜਾਂ ਰੂਪੈ ਖਰਚ ਕੀਤੇ ਗਏ ਪਰ ਇਕ ਨਜ਼ਰ ਮਾਰੀਏ ਤਾਂ ਸਿੱਖਿਆ ਵਿੱਚ ਕੰਪਿਊਟਰ ਵਿਸ਼ੇ ਦਾ ਅਹਿਮ ਮਹੱਤਵ ਹੈ, ਜਿੰਨਾ ਵਿਦਿਆਰਥੀ ਕੰਪਿਊਟਰ ਸਿਖਿਆ ਦੀ ਪੜ੍ਹਾਈ ਨੂੰ ਰੌਚਕਤਾ ਨਾਲ ਸਿੱਖਦਾ ਹੈ, ਉਨ੍ਹਾਂ ਕਿਸੇ ਹੋਰ ਵਿਸ਼ੇ ਨੂੰ ਨਹੀ, ਪਰ ਜਰੂਰੀ ਹੈ ਕਿ ਪੜ੍ਹਾਈ ਕਰਵਾ ਰਹੇ ਅਧਿਆਪਕ ਪੂਰੀ ਮਿਹਨਤ ਤੇ ਲਗਨ ਪੜਾਉਣ। ਸਿਖਿਆ ਵਿਭਾਗ ਦੇ ਪ੍ਰਾਇਮਰੀ ਵਿੰਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਸਕੂਲ ਵੀ ਬਣਾਏ ਗਏ ਹਨ। ਸੈਟਰ ਸਕੂਲ ਵਿਚ ਤਰੱਕੀ ਰਾਹੀਂ ਸੈਟਰ ਹੈੱਡ ਟੀਚਰ ਦੀ ਪੋਸਟ ਵੀ ਦਿਤੀ ਗਈ ਹੈ। ਸੈਂਟਰ ਸਕੂਲਾਂ ਵਿਚ ਵਿਭਾਗੀ ਡਾਕ ਦੀ ਪੂਰੀ ਵਾਸਤੇ ਕੰਪਿਊਟਰ, ਪ੍ਰਿੰਟਰ ਤੇ ਨੈੱਟ ਕੁਨੈਕਸ਼ਨ ਵੀ ਦਿੱਤੇ ਗਏ ਸਨ। ਪਰ ਉਹਨਾ ਦੇ ਰਖ ਰਖਾਵ ਵਾਸਤੇ ਕੋਈ ਇੰਤਜਾਮ ਨਹੀਂ ਕੀਤਾ ਜਿਆਦਾ ਤਰ ਬਲਾਕਾਂ ਦੇ ਸੈਂਟਰ ਸਕੂਲਾਂ ਦੇ ਕੰਪਿਊਟਰ ਸਿਰਫ ਨਾਂ ਦੇ ਹੀ ਕੰਪਿਊਟਰ ਹਨ। ਘੱਟੇ ਮਿਤੀ ਤੇ ਖਰਾਬ ਹਾਲਤ ਵਿਚ ਇਹ ਕੰਪਿਊਟਰ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਦੇ ਰਹੇ। ਸੈਂਟਰ ਸਕੂਲ ਵਿਚ ਰੱਖਿਆ ਪ੍ਰਿੰਟਰ ਵੀ ਖਰਾਬ ਹਾਲਤ ਵਿਚ ਵੇਖਣ ਨੂੰ ਮਿਲਦੇ ਹੈ,ਜਦ ਕੰਪਿਊਟਰ ਹੀ ਨਹੀਂ ਤਾਂ ਪ੍ਰਿੰਟਰ ਦੀ ਕੋਈ ਮਹੱਤਤਾ ਵੀ ਨਹੀਂ ਰਹਿੰਦੀ। ਇਸ ਤਰਾਂ ਜੇਕਰ ਸਾਰੇ ਸੈਂਟਰ ਹੈੱਡ ਅਧਿਆਪਕਾਂ ਦੀ ਗੱਲ ਕਰੀਏ ਤਾਂ ਕੰਪਿਊਟਰ ਦੀ ਪੜ੍ਹਾਂਈ ਸਬੰਧੀ ਕੁਝ ਜਿਆਦਾ ਨਹੀਂ ਜਾਣਦੇ । ਪ੍ਰਾਇਮਰੀ ਸਕੂਲਾਂ ਦੇ ਹੋਰ ਅਧਿਆਪਕ ਭਾਵੇਂ ਕੰਪਿਊਟਰ ਦੀ ਜਾਣਕਾਰੀ ਰੱਖਦੇ ਹਨ, ਕਿਉਂ ਕੰਪਿਊਟਰ ਹਰ ਘਰ ਦੀ ਜਰੂਰਤ ਬਣ ਗਿਆ ਹੈ। ਦੂਜੇ ਪਾਸੇ ਸਿਖਿਆ ਵਿਭਾਗ ਵਿਚ ਸਰਕਾਰੀ ਮਿਡਲ ਸਕੂਲ ਆਊਦੇ ਹਨ ਜਿੰਨਾ ਨੂੰ ਕੇ ਐਲੀਮੈਂਟਰੀ ਸਕੂਲ ਵੀ ਕਿਹਾ ਜਾ ਰਿਹਾ ,ਇਹਨਾਂ ਸਕੂਲਾਂ ਵਿਚ ਵੀ ਮਾਸਟਰ ਕੇਡਰ ਦਾ ਸੀਨੀਅਰ ਅਧਿਆਪਕ ਹੀ ਮੁਖ ਅਧਿਆਪਕ ਹੁੰਦਾ ਹੈ ਜਿਹੜਾ ਕਿ ਕਾਗਜਾਂ ਵਿੱਚ ਕੰਪਿਊਟਰ ਸਿੱਖਿਆ ਪ੍ਰਾਪਤ ਕਰ ਚੁੱਕਾ ਹੈ, ਕਿਉ ਕਿ ਪਿਛਲੇ ਸਮਿਆਂ ਦੌਰਾਨ ਕੰਪਿਊਟਰ ਦੀ ਟ੍ਰੇਨਿੰਗ ਦੇ ਸੈਮੀਨਾਰ ਲਗਾ ਕਿ ਮਾਸਟਰਾਂ ਨੂੰ ਬਿੰਨਾਂ ਕਿਸੇ ਕੰਪਿਊਟਰ ਪ੍ਰੈਕਟੀਕਲ ਦੇ ਟ੍ਰੇਡ ਕਰ ਦਿਤਾ ਹੈ। ਅਧਿਆਪਕ ਆਪਣੀ ਸਲਾਨਾ ਗੁਪਤ ਰਿਪੋਰਟ ਵਿੱਚ ਕੰਪਿਊਟਰ ਦੇ ਗਿਆਨ ਸਬੰਧੀ ਹਾਂ ਵਿੱਚ ਰਿਪੋਰਟ ਕਰਦੇ ਹਨ ਤੇ ਸਕੂਲ ਮੁੱਖੀ ਵੀ ਉਸ ਨੂੰ ਸਹੀ ਕਰਦਾ ਆ ਰਿਹਾ ਪਰ ਸਰਕਾਰੀ ਮਿਡਲ ਸਕੂਲਾਂ ਵਿਚ ਕੰਪਿਊਟਰ ਦੀ ਸਿਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦਾ ਜੇਕਰ ਕੰਪਿਊਟਰ ਲੈਵਲ ਚੈੱਕ ਕਰਵਾਇਆ ਜਾਵੇ ਤਾਂ ਉਹ ਕੰਪਿਊਟਰ ਪੜਾਈ ਸਬੰਧੀ ਬਹੁਤਾ ਜਿਆਦਾ ਵਿਸਥਾਰ ਨਹੀਂ ਦੱਸ ਪਾਉਣਗੇ। ਕੰਪਿਊਟਰ ਦੀ ਪੜਾਈ ਤੇ ਪ੍ਰੈਕਟੀਕਲ ਤਾਂ ਇੱਕ ਪਾਸੇ ਹਫਤੇ ਵਿੱਚ ਦੋ ਦਿਨ ਹਾਈ ਜਾ ਸੀਨੀਅਰ ਸੰਕੈਡਰੀ ਸਕੂਲ ਤੋ ਮਿਡਲ ਸਕੂਲ ਵਿਚ ਕੰਪਿਊਟਰ ਅਧਿਆਪਕ ਦੀ ਡਿਊਟੀ ਬੱਚਿਆਂ ਨੂੰ ਕੰਪਿਊਟਰ ਸਿਖਿਆ ਦੇਣ ਦੀ ਲਗਾਈ ਜਾਂਦੀ ਹੈ। ਦੋ ਦਿਨ ਮਿਡਲ ਸਕੂਲ ਵਿਚ ਤੇ ਬਾਕੀ ਆਪਣੇ ਸਕੂਲ ਵਿੱਚ ਹਾਈ ਸਕੂਲ ਜਾਂ ਸੀਨੀਅਰ ਸੰਕੈਡਰੀ ਵਿੱਚ ਕੰਪਿਊਟਰ ਵਿਸ਼ੇ ਦੀਆਂ ਅਸਾਮੀਆਂ ਵਿਦਿਆਰਥੀਆਂ ਦੀ ਗਿਣਤੀ ਅਨੂਸਾਰ ਦਿਤੀਆਂ ਜਾਂਦੀਆਂ ਹਨ ਪਰ ਪ੍ਰਾਇਮਰੀ ਸਕੂਲ ਵਿੱਚ ਸਿਰਫ ਦੋ ਦਿਨ । ਹਫਤੇ ਦੇ ਦੋ ਦਿਨਾਂ ਵਿੱਚ ਹੀ ਤਿੰਨਾਂ ਜਮਾਤਾਂ ਤੇ ਥਿਊਰੀ ਤੇ ਪ੍ਰੈਕਟੀਕਲ ਦਾ ਪੂਰਾ ਕੰਮ ਨਿਬੇੜਨਾ ਹੁੰਦਾ ਹੈ। ਮਿਡਲ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਸਾਂਭ ਸੰਭਾਲ, ਇੰਟਰਨੈੱਟ ਕੁਨੈਕਸ਼ਨ, ਪ੍ਰਿੰਟਰ ਆਦਿ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਧਿਆਨ ਨਹੀਂ ਦਿਤਾ ਜਾ ਰਿਹਾ , ਮਿਡਲ ਸਕੂਲਾਂ ਦੇ ਫੰਡ ਤਾਂ ਲਏ ਜਾਦੇ ਨਹੀਂ ਇੰਟਰਨੈਟ ਕੁਨੈਕਸ਼ਨ ਦੀ ਗਰਾਂਟ ਵੀ ਕਦੀ ਕਦੀ ਮਿਲਦੀ । ਤਰਸਯੋਗ ਹਾਲਤ ਵਿਚ ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀ ਨਾਂ-ਮਾਤਰ ਕੰਪਿਊਟਰ ਸਿਖਿਆ ਪ੍ਰਾਪਤ ਕਰ ਰਹੇ ਹਨ । ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲਾਂ ਵਿੱਚ ਭੇਜੇ ਜਾਂਦੇ ਕੰਪਿਊਟਰ ਅਧਿਆਪਕਾ ਨੂੰ ਉਹਨਾ ਹਾਈ ਤੇ ਸੰਕੈਡਰੀ ਸਕੂਲਾਂ ਦੇ ਮੁੱਖੀ ਮਿਡਲ ਸਕੂਲਾਂ ਦੇ ਬੱਚਿਆਂ ਨੂੰ ਬੱਚੇ ਨਹੀਂ ਸਮਝਦੇ ਕਿਸੇ ਨਾ ਕਿਸੇ ਡਾਕ ਦੇ ਬਹਾਨੇ ਆਪਣੇ ਸਕੂਲ ਵਿੱਚ ਹੀ ਕੋਈ ਡਾਕ ਦਾ ਕੰਮ ਕਰਵਾ ਲੈਦੇ ਹਨ ਤੇ ਮਿਡਲ ਸਕੂਲ ਦੇ ਮੁਖੀ ਨੂੰ ਸੁਨੇਹਾਂ ਭੇਜ ਦਿੰਦੇ ਹਨ ਕਿ ਕਰਮਚਾਰੀ ਕੋਈ ਜਰੂਰੀ ਡਾਕ ਦਾ ਕੰਮ ਕਰ ਰਿਹਾ ਹੈ। ਮਿਡਲ ਸਕੂਲਾਂ ਵਿਚ ਭੇਜੇ ਜਾਂਦੇ ਕੰਪਿਊਟਰ ਅਧਿਆਪਕਾਂ ਹਾਜ਼ਰੀਆਂ ਦੇ ਸਬੰਧ ਵਿਚ ਜੇਕਰ ਸਾਰੇ ਹਾਜਰੀ ਦੇ ਵੇਰਵੇ ਇਕੱਤਰ ਕੀਤੇ ਜਾਣ ਤਾਂ ਹੈਰਾਨੀ ਜਨਕ ਖੁਲਾਸਾ ਹੋਵੇਗਾ ਕਿ ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੇ ਤਾ ਕੰਪਿਊਟਰ ਸਿਖਿਆ ਪ੍ਰਾਪਤ ਹੀ ਨਹੀ ਕੀਤੀ। ਬਾਕੀ ਮਿਡਲ ਸਕੂਲ ਵਿੱਚ ਡਿਊਟੀ ਤੇ ਜਾ ਰਹੇ ਕਰਮਚਾਰੀ ਨੇ ਆਪਣੀ ਇਤਫਾਕੀਆ, ਮੈਡੀਕਲ ਛੁੱਟੀ, ਪ੍ਰਸੂਤਾ ਛੁੱਟੀ(ਔਰਤ ਕਰਮਚਾਰੀਆਂ ਵਾਸਤੇ) ਵੀ ਵਿਭਾਗੀ ਹੁਕਮਾਂ ਮੁਤਾਬਕ ਹੀ ਲੈਣੀ ਹੁੰਦੀ ਹੈ। ਦਫਤਰ ਦੀਆਂ ਮੀਟਿੰਗਾਂ, ਕਲੱਸਟਰ ਮੀਟਿੰਗਾਂ , ਅਧਾਰਕਾਰਡ ਦਾ ਡੈਟਾ ਐਂਟਰ ਕਰਨਾ, ਅਸ਼ੀਰਵਾਦ ਸਕੀਮ,ਈ -ਪੰਜਾਬ,ਪੰਜਾਬ ਸਕੂਲ ਸਿਖਿਆ ਬੋਰਡ ਦੀ ਰਜਿਸਟ੍ਰੇਸਨ, ਟਰਾਸਫਰ ਸਰਟੀਫਿਕੇਟ ਆਨਲਾਈਨ ਕੋਡ ਪਾ੍ਰਪਤ ਕਰਨ ਦਾ ਕੰਮ ਵੀ ਮਿਡਲ ਸਕੂਲਾਂ ਵਿੱਚ ਭੇਜੇ ਕੰਪਿਊਟਰ ਅਧਿਆਪਕਾਂ ਕੋਲੋ ਹੀ ਕਰਵਾਊਣ ਨੂੰ ਤਰਜੀਹ ਦਿੰਦੇ ਹਨ, ਇਸ ਤੋ ਇਲਾਵਾ ਅਧਿਆਪਕਾਂ ਦੀ ਵੀ ਧਿਆਨ ਇਹੋ ਹੁੰਦਾ ਹੈ ਕਿ ਹਾਈ ਜਾਂ ਸੰਕੈਡਰੀ ਸਕੂਲ ਵਿਚ ਹੀ ਬੈਠ ਕੇ ਡਿਊਟੀ ਨਿਭਾਈ ਜਾਵੇ ਕਿ ਦੋ ਦਿਨ ਮਿਡਲ ਸਕੂਲ ਵਿੱਚ ਡਿਊਟੀ ਕਰਨ ਨਾਲ ਕੰਪਿਊਟਰ ਅਧਿਆਪਕ ਦਾ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨਾਲ ਕੋਈ ਸਨੇਹ ਪੈਦਾ ਨਹੀਂ ਕਰ ਪਾਊਦਾ । ਕਿਉ ਕਿ ਕਿਸੇ ਹੀ ਹਫਤੇ ਉਹ ਦੋ ਦਿਨ ਮਿਡਲ ਸਕੂਲ ਆਇਆ ਹੁੰਦਾ ਹੈ। ਜਿਹੜਾ ਅਧਿਆਪਕ ਰੋਜ਼ਾਨਾ ਵਿਦਿਆਰਥੀਆਂ ਦਾ ਪੀਰੀਅਡ ਲਗਾਉਦਾ ਹੈ ਉਹ ਹੀ ਰੌਚਕਤਾ ਨਾਲ ਆਪਣਾ ਵਿਸ਼ਾ ਪੜਾ ਸਕਦਾ ਹੈ। ਕੰਪਿਊਟਰ ਵਿਸ਼ੇ ਦੇ ਗਿਆਨ ਨੂੰ ਜੇਕਰ ਅਸੀਂ ਵੰਡਣਾ ਚਹੁੰਦੇ ਹਾਂ ਤਾ ਪੰਜਾਬ ਦੇ ਸਰਕਾਰੀ ਮਿਡਲ ਸਕੂਲਾਂ ਵਿੱਚ ਕੰਪਿਊਟਰ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਵਿਭਾਗੀ ਹਦਾਇਤਾ ਮੁਤਾਬਕ ਮਿਡਲ ਸਕੂਲ ਸਬਦ ਨੂੰ ਐਲੀਮੈਟਰੀ ਕਿਹਾ ਜਾਣ ਲੱਗ ਪਿਆ ਹੈ। ਇਸ ਕਰਕੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕ ਦੀ ਇੱਕ ਪੱਕੀ ਅਸਾਮੀ ਮੰਨਜੂਰ ਕੀਤੀ ਜਾਵੇ ਜਿਹੜਾ ਅਧਿਆਪਕ ਤੀਸਰੀ ਤੋਂ ਜਮਾਤ ਤੋ ਲੈ ਕੇ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿਖਿਆ ਦਾ ਗਿਆਨ ਵੰਡੇ, ਤਾਂ ਹੀ ਮਿਡਲ ਸਕੂਲਾਂ ਵਿਚੋ ਅੱਠਵੀਂ ਪਾਸ ਕਰਨ ਵਾਲੇ ਵਿਦਿਆਥੀ ਸਮੇਂ ਦੇ ਹਾਣੀ ਬਣ ਸਕਣਗੇ।
Punjab Post Daily Online Newspaper & Print Media
