Saturday, July 25, 2026

ਭਾਰਤੀ ਜੀਵਨ ਬੀਮਾ ਨਿਗਮ ਦੇਸ਼ ਵਿੱਚੋਂ ਮੋਹਰੀ – ਡੀਸੀ ਠਾਕੁਰ

PPN1811201502

ਬਠਿੰਡਾ, 18 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਡੀ.ਸੀ.ਠਾਕੁਰ ਨੇ ਬਠਿੰਡਾ ਵਿਖੇ ਬਠਿੰਡਾ ਜ਼ਿਲ੍ਹੇ ਦੇ ਡਿਵੈਲਪਮੈਂਟ ਅਫਸਰਾਂ ਅਤੇ ਏਜੰਟਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਵਕਤ ਭਾਰਤ ਸਰਕਾਰ ਦੀਆਂ ਉਸਾਰੂ ਨੀਤੀਆਂ ਕਾਰਨ ਅਤੇ ਵਿਸ਼ਵ ਪੱਧਰੀ ਕੋਸ਼ਿਸ਼ਾਂ ਸਦਕਾ ਭਾਰਤੀ ਜੀਵਨ ਬੀਮਾ ਨਿਗਮ ਬੀਮਾ ਖੇਤਰ ਵਿੱਚ ਦੇਸ਼ ਦੀ ਮੋਹਰੀ ਕੰਪਨੀ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਦੀ ਅਹਿਮ ਲੁਧਿਆਣਾ ਡਿਵੀਜ਼ਨ ਵਿੱਚੋਂ ਬਠਿੰਡਾ ਜ਼ਿਲ੍ਹੇ ਦਾ 1000 ਬੀਮਾ ਏਜੰਟਾਂ ਨਾਲ ਵੱਡਾ ਯੋਗਦਾਨ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਵਾਰ ਬਠਿੰਡਾ ਇਲਾਕੇ ਵਿੱਚ ਫਸਲ ਦਾ ਨੁਕਸਾਨ ਹੋਇਆ ਹੈ ਜਿਸ ਕਾਰਨ ਮਾਰਕਿਟ ਵਿੱਚ ਮੰਦੀ ਹੈ ਪਰ ਭਾਰਤੀ ਜੀਵਨ ਬੀਮਾ ਨਿਗਮ ਦੇ ਕਾਰੋਬਾਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ।ਉਨ੍ਹਾਂ ਇਸ ਸਮੇਂ ਵਧੀਆ ਕਾਰਗੁਜਾਰੀ ਵਾਲੇ ਏਜੰਟਾਂ ਅਤੇ ਡਿਵੈਲਪਮੈਂਟ ਅਫਸਰਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਉਨ੍ਹਾਂ ਸੀਨੀਅਰ ਬਿਜਨਸ ਐਸੋਸੀਏਟ ਜੇ.ਕੇ.ਜਿੰਦਲ ਦੁਆਰਾ ਆਪਣੀ ਟੀਮ ਲਈ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾਂ ਬਠਿੰਡਾ ਬਰਾਂਚ ਦੇ ਚੀਫ ਮੈਨੇਜਰ ਜੰਗੀਰ ਸਿੰਘ ਨੇ ਡੀ.ਸੀ.ਠਾਕੁਰ ਨੂੰ ਜੀ ਆਇਆਂ ਕਿਹਾ। ਇਸ ਸਮੇਂ ਐਸਓ. ਬਰਾਂਚ ਮੈਨੇਜਰ ਜਸਕੌਰ ਸਿੰਘ, ਰਾਮਾਂ ਮੰਡੀ ਬਰਾਂਚ ਮੈਨੇਜਰ ਸੰਜੇ ਅਗਰਵਾਲ, ਡੀਓ ਰਾਜੇਸ਼ ਕੁਮਾਰ, ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਦਾ ਵੀ ਸਨਮਾਨ ਕੀਤਾ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply