Thursday, April 30, 2026

ਸ਼ਰਾਬ ਦੇ ਠੇਕੇ ਹਟਾਉਣ ਲਈ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਦਿੱਤਾ ਮੰਗ ਪੱਤਰ

PPN2011201512

ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਸ਼ਹਿਜਾਦ ਹੁਸੈਨ ਅਤੇ ਵਸੀਮ ਸ਼ੇਖ ਦੀ ਅਗਵਾਈ ਹੇਠ ਕੌਮੀ ਸੜਕ ਮਾਰਗ ਐਨ.ਐਚ-71 ਤੇ ਮੋਜੂਦ ਸ਼ਰਾਬ ਦੇ ਠੇਕੇ ਹਟਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਮ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੰਟ ਦੇ ਆਗੂਆਂ ਸ਼ਹਿਜਾਦ ਹੁਸੈਨ ਤੇ ਵਸੀਮ ਸ਼ੇਖ ਨੇ ਦੱਸਿਆ ਕਿ ਪਿਛਲੇ ਦਿਨੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸ਼ਲਾਘਾਯੋਗ ਫੈਸਲਾ ਜੋ ਕਿ ਸ਼ਰਾਬ ਦੇ ਠੇਕਿਆਂ ਨੂੰ ਕੌਮੀ ਸੜਕੀ ਮਾਰਗਾਂ ਤੋਂ ਹਟਾਉਣ ਦੇ ਸਬੰਧ ਵਿੱਚ ਹੈ ਤੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਮਾਨਸਾ ਦੇ ਅਬਕਾਰੀ ਵਿਭਾਗ ਨੇ ਕੌਮੀ ਸੜਕ ਤੇ ਮੌਜੂਦ 19 ਸ਼ਰਾਬ ਦੇ ਠੇਕਿਆਂ ਨੂੰ ਮਾਨਯੋਗ ਹਾਈਕੋਰਟ ਦੇ ਫੈਸਲੇ ਮੁਤਾਬਕ ਬੰਦ ਕਰਵਾਇਆ ਗਿਆ, ਪ੍ਰੰਤੁੂ ਐਨ.ਐਚ-71 ਮਾਲੇਰਕੋਟਲਾ ਕੌਮੀ ਸੜਕੀ ਮਾਰਗ ਤੇ ਖੁੱਲੇ ਸ਼ਰਾਬ ਦੇ ਠੇਕੇ ਨਹੀਂ ਹਟਾਏ ਗਏ ਅਤੇ ਸ਼ਹਿਰ ਦੇ ਅੰਦਰ ਵੀ ਸ਼ਰਾਬ ਦੇ ਠੇਕੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਖੋਲੇ ਗਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਐਨ.ਐਚ-71 ਕੌਮੀ ਮਾਰਗ ਤੇ ਖੁੱਲੇ ਸ਼ਰਾਬ ਦੇ ਠੇਕੇ ਤੁਰੰਤ ਬੰਦ ਕਰਵਾਏ ਜਾਣ। ਵਰਣਨਯੋਗ ਹੈ ਕਿ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਾਲੇਰਕੋਟਲਾ ਅੰਦਰ ਖੁੱਲੇ ਸ਼ਰਾਬ ਦੇ ਠੇਕਿਆਂ ਨੂੰ ਚੁੱਕਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜੋ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੇ ਫਰੰਟ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਇਮਤਿਆਜ ਥਿੰਦ, ਮੁਨੀਰ ਗਨੀ, ਅਕਰਮ ਬੱਗਾ, ਸਾਰਿਕ ਰਾਣਾ ਆਦਿ ਵੀ ਹਾਜ਼ਰ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply