Friday, March 6, 2026

ਇੱਕ ਲੜਕੀ ਨੂੰ ਪੜਾਉਣਾ ਇੱਕ ਕੁੱਲ ਨੂੰ ਪੜਾਉਣ ਦੇ ਬਰਾਬਰ ਹੈ – ਭਾਈ ਗੁਰਇਕਬਾਲ ਸਿੰਘ

ਸਿਲਾਈ ਕਢਾਈ ਅਤੇ ਕੰਪਿਊਟਰ ਦੇ 26ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ

PPN2011201514

ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ) ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਦੇ ਅਧੀਨ ਚੱਲ ਰਹੇ ਮੁਫਤ ਸਿਲਾਈ ਕਢਾਈ ਅਤੇ ਕੰਪਿਊਟਰ ਸੈਂਟਰ ਦੇ 26ਵੇਂ ਬੈਚ ਦੀਆਂ ਲੜਕੀਆਂ ਨੂੰ ਭਲਾਈ ਕੇਂਦਰ ਵਿਖੇ ਸਰਟੀਫਿਕੇਟ ਤਕਸੀਮ ਕੀਤੇ ਗਏ।ਇਸ ਸਮੇਂ 27ਵੇਂ ਬੈਚ ਦੀ ਸ਼ੁਰੂਆਤ ਦੀ ਅਰਦਾਸ ਵੀ ਕੀਤੀ ਗਈ।ਭਾਈ ਗੁਰਇਕਬਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਭਲਾਈ ਕੇਂਦਰ ਵਿਖੇ 6 ਮਹੀਨੇ ਦੇ ਇਹ ਦੋਨੋਂ ਕੋਰਸ ਬਿਨਾਂ ਕਿਸੇ ਜਾਤੀ ਭੇਦ ਭਾਵ ਦੇ ਹਰ ਧਰਮ ਦੀਆਂ ਲੜਕੀਆਂ ਨੂੰ ਮੁਫਤ ਕਰਵਾਏ ਜਾਂਦੇ ਹਨ ਅਤੇ ਹੁਣ ਤੱਕ ਤਕਰੀਬਨ 3780 ਦੇ ਕਰੀਬ ਲੜਕੀਆਂ ਇਸ ਦਾ ਲਾਭ ਲੈ ਕੇ ਆਪਣੀ ਕਿਰਤ ਨਾਲ ਪਰਿਵਾਰ ਦਾ ਸਹਾਰਾ ਬਣ ਚੁੱਕੀਆਂ ਹਨ।ਉਹਨਾਂ ਨੇ ਕਿਹਾ ਕਿ ਇੱਕ ਲੜਕੀ ਨੂੰ ਪੜਾਉਣਾ ਇੱਕ ਕੁੱਲ ਨੂੰ ਪੜਾਉਣ ਦੇ ਬਰਾਬਰ ਹੈ।ਭਾਈ ਸਾਹਿਬ ਨੇ ਦੱਸਿਆ ਕਿ ਸਿਲਾਈ ਕਢਾਈ ਦੇ ਹਰ ਬੈਚ ਵਿੱਚ ਤਕਰੀਬਨ 65 ਅਤੇ ਕੰਪਿਊਟਰ ਦੇ ਹਰ ਬੈਚ ਵਿੱਚ 130 ਦੇ ਕਰੀਬ ਲੜਕੀਆਂ ਸਿਸਕਿਆਂ ਪ੍ਰਾਪਤ ਕਰਦੀਆਂ ਹਨ।ਇਸ ਮੌਕੇ ਮਨਿੰਦਰ ਸਿੰਘ ਚੱਠਾ, ਸੁਰਜੀਤ ਸਿੰਘ ਦਾਲਮ ਵਾਲੇ, ਟਹਿਲਇੰਦਰ ਸਿੰਘ, ਭਾਈ ਹਰਮਿੰਦਰ ਸਿੰਘ (ਕਾਰ ਸੇਵਾ ਵਾਲੇ), ਅਮਰੀਕ ਸਿੰਘ, ਤਰਵਿੰਦਰ ਸਿੰਘ ਨਿੱਕੂ, ਮਨਿੰਦਰਪਾਲ ਸਿੰਘ ਰਾਜੂ ਅਤੇ ਕਿਰਤਪਾਲ ਸਿੰਘ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply