
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ)- ਬੀ.ਐਸ.ਐਫ ਸੈਕਟਰ ਹੈਡਕੁਆਟਰ ਖਾਸਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ 67 ਬਟਾਲੀਅਨ ਬੀਐਸਐਫ ਰਾਮ ਤੀਰਥ ਦੇ ਕਾਰਜਕਾਰੀ ਕਮਾਡੈਂਟ ਗਜੇਂਦਰ ਸ਼ਰਮਾ ਦੀ ਅਗਵਾਈ ਅਤੇ ਐਜੂਟੈਂਟ ਪ੍ਰਮਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਤਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਫਤਿਹਪੁਰ ਬੀ.ਓ.ਪੀ ਵਿਖੇ ਇਕ ਹਥਿਆਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਮੋਕੇ ਮਹਿਲਾ ਐਸ.ਆਈ ਨੇਹਾ ਯਾਦਵ, ਨੀਤੂ ਬਿਸ਼ਟ, ਏ.ਐਸ.ਆਈ ਐਸ.ਕੇ ਸ਼ਰਮਾ, ਹਾਰ ਸਿੰਘ, ਐਮ.ਏ ਸੈਮੀ, ਬੋਰਸ ਕੈਲਾਸ਼, ਅਨਿਲ ਠਾਕੁਰ ਆਦਿ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਦੇਸ਼ੀ ਵਿਦੇਸ਼ੀ ਆਧੁਨਿਕ ਹਥਿਆਰਾਂ ਦੀ ਬਣਤਰ ਕਾਰਜਸ਼ੈਲੀ ਤੇ ਉਸਦੇ ਨਿਕਲਣ ਵਾਲੇ ਨਤੀਜਿਆਂ ਦੀ ਜਾਣਕਾਰੀ ਦਿੱਤੀ।ਇਸ ਮੋਕੇ ਕਾਰਜਕਾਰੀ ਕਮਾਡੈਂਟ ਗਜੇਂਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦੇਸ਼ ਦੀ ਰੱਖਿਆ ਵਾਸਤੇ ਉਹ ਵੀ ਫੌਜ ਤੇ ਅਰਧ-ਸੈਨਿਕ ਬਲਾਂ ਵਿਚ ਭਰਤੀ ਹੋਣ।ਵਿਦਿਆਰਥੀਆਂ ਕੰਡਿਆਲੀ ਭਾਰਤ-ਪਾਕ ਸਰਹੱਦ ਦਾ ਦੋਰਾ ਵੀ ਕੀਤਾ।ਇਸ ਮੋਕੇ ਡੀ.ਸੀ ਅਸ਼ੋਕ ਸਿੰਘ, ਡੀ.ਸੀ ਸੱਜਣ ਸਿੰਘ, ਇੰਸ: ਰਾਜਕੁਮਾਰ, ਥਾਣੇਦਾਰ ਇੰਚਾਰਜ ਹਰਜਿੰਦਰਪਾਲ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media