Wednesday, March 11, 2026

ਸੈਕੜੇ ਕਾਂਗਰਸੀ ਵਰਕਰ ਬੀਜੇਪੀ ਚ ਸ਼ਾਮਲ- ਸ਼੍ਰੀਮਤੀ ਸੰਗੀਤਾ ਜੇਤਲੀ ਨੇ ਕੀਤਾ ਸਵਾਗਤ

PPN2450406

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਬੀਜੇਪੀ/ਐਨਡੀਏ ਅਤੇ ਸ਼੍ਰੀ ਨਰੇਂਦਰ ਮੋਦੀ ਦੀ ਵੱਧਦੀ ਲਹਿਰ ਚ ਹਰ ਕੋਈ ਸਹਿਯੋਗ ਦੇਣ ਦੇ ਲਈ ਉਤਸ਼ਾਹਿਤ ਹੋ ਰਿਹਾ ਹੈ। ਇਸ ਸਹਿਯੋਗ ਚ ਹੁਣ ਕਾਂਗਰੇਸੀ ਵੀ ਸ਼ਾਮਿਲ ਹੋਣਾ ਚਾਹੁੰਦੇ ਹਨ ਇਸੇਲਈ ਅੰਮ੍ਰਿਤਸਰ ‘ਚ ਸੈਂਕੜਾਂ ਕਾਂਗਰੇਸੀ ਵਰਕਰ ਕਾਂਗਰੇਸਾਂ ਨੇ ਛੱਡਕੇ ਬੀਜੇਪੀ ਦਾ ਹੱਥ ਥਾਮ ਲਿਆ ਹੈ ਅਤੇ ਇੱਕ ਚੰਗੀ ਤੇ ਮਜਬੂਤ ਸਰਕਾਰ ਬਨਾਉਣ ਲਈ ਕੰਮ ਕਰਨਾ ਚਾਹੁੰਦੇ ਹਨ। ਅੰਮ੍ਰਿਤਸਰ ਦੇ ਅਕਾਲੀ-ਭਾਜਪਾ ਉਮੀਦਲਾਰ ਸ਼੍ਰੀ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਜੇਤਲੀ ਨੇ ਚੱਢਾ ਹਾਉਸ ਵਿਖੇ ਅਲਗ-ਅਲਗ ਸੰਗਠਨਾਂ ਦੇ ਸੈਕੜੇ ਕਾੰਗਰੇਸੀ ਵਰਕਰਾਂ ਨੂੰ ਬੀਜੇਪੀ ਚ ਸ਼ਾਮਿਲ ਕੀਤਾ ਅਤੇ ਉਹਨਾਂ ਦਾ ਤਹੇ-ਦਿਲ ਚ ਸਵਾਗਤ ਕੀਤਾ। ਸਥਾਨਕ ਚੱਢਾ ਹਾਉਸ ਵਿਖੇ ਸਭ ਤੋ ਪਹਿਲਾ ਵਾਰਡ ਨੰਬਰ 37 ਨੂਰੀ ਮੁੱਹਲਾ ਦੇ ਬੀਜੇਪੀ ਦੇ ਮੰਡਲ ਪ੍ਰਧਾਨ ਮੁਸ਼ਤਾਕ ਪਹਿਲਵਾਨ ਦੀ ਅਗੁਵਾਈ ਚ 150 ਪਰੀਵਾਰਾਂ ਨੇ ਬੀਜੇਪੀ ਦਾ ਹੱਥ ਥੱਮਿਆ। ਜਿਸ ਵਿੱਚ ਰੰਗਾ, ਪ੍ਰਧਾਨ ਨੂਰੀ ਮੁਹੱਲਾ, ਕਾਂਗਰੇਸ ਦੀ ਸਾਬਕਾ ਮੰਡਲ ਪ੍ਰਧਾਨ ਸ਼੍ਰੀਮਤੀ ਮੰਨਾ, ਵਿਜੇ ਕੁਮਾਰ, ਅਸ਼ਵਨੀ ਕੁਮਾਰ, ਰਵੀ ਪ੍ਰਧਾਨ, ਗਜੀ ਪ੍ਰਧਾਨ ਅਤੇ ਕਸ਼ਮੀਰ ਪ੍ਰਧਾਨ ਸਾਮਿਲ ਸੀ। ਉਸ ਤੋਂ ਬਾਅਦ ਰੇਸਲਰ ਐਸੋਸਿਏਸ਼ਨ ਦੇ ਪ੍ਰਧਾਨ ਰੋਮਨ ਅਤੇ ਰਵੀ ਦੀ ਅਗੁਵਾਈ ਚ 50 ਰੇਸਲਰਾਂ ਨੇ ਵੀ ਬੀਜੇਪੀ ਦੇ ਲਈ ਤਨ-ਮਨ ਨਾਲ ਸੇਵਾ ਕਰਣ ਦੀ ਸੌਂਹ ਖਾਧੀ। ਇਸ ਤੋਂ ਬਾਅਦ ਆਹਲੂਵਾਲਿਆ ਬਿਰਾਦਰੀ ਦੇ ਪਧਾਨ ਜੇ.ਐਸ ਵਾਲੀਆ ਅਤੇ ਸਕੱਤਰ ਸਰਬਜੀਤ ਸਿੰਘ ਨੇ ਵੀ ਬੀਜੇਪੀ ਚ ਸ਼ਾਮਿਲ ਹੋਣ ਦਾ ਵਚਨ ਲਿਆ। ਕਾਂਗਰੇਸ ਦੇ ਸੈਕੜਾਂ ਵਰਕਰਾਂ ਦੇ ਬਾਅਦ ਪੱਪੂ ਮਹਾਜਨ ਦੀ ਅਗੁਵਾਈ ਚ ਬਸੰਤ ਐਵਨਿਉ ਨਿਵਾਸੀ ਯੁਵਾ ਮੋਰਚਾ ਕਾਂਗਰੇਸ ਦੇ ਸਚਿਵ ਮੋਹਿਤ ਖੰਨਾ, ਸੁਮਿਤ ਖੰਨਾ, ਪੰਕਜ ਸਰੀਨ, ਸੰਜੇ ਗੋਅਲ, ਗੌਰਵ ਹਾਂਡਾ ਵੀ ਬੀਜੇਪੀ ਚ ਸ਼ਾਮਿਲ ਹੋਏ। ਇੰਡਸਟ੍ਰੀਅਲ ਐਸੋਸਿਏਸ਼ਨ ਦਬੁਰਜੀ ਦੇ ਪ੍ਰਧਾਨ ਸੰਜੇ ਅਗਰਵਾਰ ਤੇ ਖਜਾਨਚੀ ਸ.ਜਗਜੀਤ ਸਿੰਘ 65 ਮੈਂਬਰਾਂ ਦੇ ਨਾਲ, ਵਾਰਡ ਨੰਬਰ 13 ਦੇ ਕਾਂਗਰੇਸ ਦੇ ਨੌਜਵਾਨ ਵਾਰਡ ਪ੍ਰਧਾਨ ਰਵੀ, ਵਾਰਡ ਨੰਬਰ 44 ਦੇ ਵਾਰਡ ਪ੍ਰਧਾਨ ਤਿਰਲੋਕੀ, ਸੇਂਟ੍ਰਲ ਹਲਕੇ ਦੇ ਸਤੀਸ਼ ਕੁਮਾਰ, ਵਾਰਡ ਨੰਬਰ ੧੮ ਤੁੰਗ ਤਰੀਨ ਦੇ ਕਰਨ ਸਿਘ ਨੇ ਵੀ ਬੀਜੇਪੀ ਦਾ ਹੱਥ ਫੜਿਆ ਅਤੇ ਸ਼੍ਰੀ ਅਰੁਣ ਜੇਤਲੀ ਤੇ ਨਰਿੰਦਰ ਮੋਦੀ ਦਾ ਸਾਥ ਦੇਣ ਦਾ ਵਾਦਾ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply