Wednesday, December 31, 2025

ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਪੰਜਾਬ ਚ ਉਦਯੋਗਿਕ ਕਰਾਂਤੀ – ਜੇਤਲੀ

PPN190424

ਅੰਮ੍ਰਿਤਸਰ, 25  ਅਪਰੈਲ (ਸੁਖਬੀਰ ਸਿੰਘ)-  ਅੰਮ੍ਰਿਤਸਰ ਲੋਕ ਸਭਾ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵਾਰਡ ਨੰਬਰ 31 ਦੇ ਫੋਕਲ ਪਵਾਇੰਟ ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾਦੀ ਸਰਕਾਰ ਆਉਣ ਤੇ ਦੁਨੀਆਂ ਤੇ ਤੀਸਰੀ ਉਦਯੋਗਿਕ ਕਰਾਂਤੀ ਜੇਕਰ ਭਾਰਤ ਤੋ ਸ਼ੁਰੂ ਹੋਵੇਗੀ ਤਾਂ ਪੰਜਾਬ ਚ ਇਹ ਕਰਾਂਤੀ ਅੰਮ੍ਰਿਤਸਰ ਚ ਹੋਵੇਗੀ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਉਧਮੀ ਹੋਣ ਦਾ ਵਰਦਾਨ ਮਿਲਿਆ ਹੈ, ਵਿਪਰੀਤ ਹਲਾਤਾਂ ਚ ਵੀ ਅੱਗੇ ਵੱਧਦੇ ਰਹਿਣ ਦਾ ਜੋ ਜਜਬਾ ਅਤੇ ਜੁਨੂਨ ਇੱਥੋ ਦੇ ਬਸ਼ਿਦਿਆਂ ਨੂੰ ਬਖਸ਼ਿਆ ਗਿਆ ਹੈ ਉਹ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਸ਼੍ਰੀ ਜੇਤਲੀ ਨੇ ਕਿਹਾ ਕਿ ਛੋਟੇ ਉਦਯੋਗਾਂ ਲਈ ਮੇਰੇ ਦਿਮਾਗ ਚ ਖਾਸ ਯੋਜਨਾਵਾਂ ਹਨ।  ਗੁਰੂ ਨਗਰੀ ਦੀ ਜਨਤਾ ਦੇ ਸਹਿਯੋਗ ਨਾਲ ਮੈਂ ਬਹੁਤ ਘੱਟ ਸਮੇਂ ‘ਚ ਛੋਟੇ ਅਤੇ ਮਝੈਲੇ ਉਦਯੋਗਾਂ ਦੇ ਲਈ ਅੰਮ੍ਰਿਤਸਰ ਨੂੰ ਵਿਸੇਸ਼ ਪੈਕੇਜ ਦਵਾਉੰਗਾ। ਇਸਦੇ ਤਹਿਤ ਛੋਟੇ ਐਸਈਜੇਡ ਦੀ ਸਥਾਪਨਾ ਕਰਨਾ, ਮੱਧਮ ਦਰਜੇ ਦੇ ਉਦਯੋਗਾਂ ਦਵਾਰਾਂ ਤਿਆਰ ਕੀਤੇ ਗਏ ਉਤਪਾਦਨਾਂ ਨੂੰ ਟੈਕਸ ਅਤੇ ਹੋਰ ਮੱਦਾਂ ਚ ਛੋਟ ਦਵਾਉਣਾ, ਇਸ ਤੋ ਇਲਾਵਾ ਇਹਨਾਂ ਉਦਯੋਗਾਂ ‘ਚ ਕੰਮ ਕਰਣ ਵਾਲੇ ਮਜਦੂਰਾਂ ਲਈ ਖਾਸ ਯੋਜਨਾ ਬਨਾਕੇ ਉਹਨਾਂ ਦੇ ਜੀਵਨ ਚ ਸੁਧਾਰ ਕਰਨਾ, ਉਹਨਾਂ ਦੇ ਬੱਚਿਆਂ ਦੀ ਪੜਾਈ ਅਤੇ ਪਰਿਵਾਰ ਦੀ ਸਿਹਤ ਸੁਰੱਖਿਆ ਲਈ ਅਲਗ ਤੋੰ ਵਿਵਸਥਾ ਕਰਨਾ ਪ੍ਰਮੁੱੱਖ ਹੈ। ਸ਼੍ਰੀ ਜੇਤਲੀ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਦੇ ਦੌਰਾਣ ਕੀਤੇ ਗਏ ਜਨ-ਸੰਪਰਕ ਤੋ ਬਾਅਦ ਮੈਂ 100 ਪ੍ਰਤੀਸ਼ਤ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੰਮ੍ਰਿਤਸਰ ਦੀ ਜਨਤਾ ਨੇ ਪੂਰੇ ਦੇਸ਼ ਚ ਚਲ ਰਹੀ ਮੋਦੀ ਤੇ ਭਾਜਪਾ ਲਹਿਰ ਦੇ ਨਾਲ ਸ਼ਾਮਿਲ ਹੋਣ ਦਾ ਮਨ ਬਣਾ ਲਿਆ ਹੈ। 30 ਅਪ੍ਰੈਲ ਨੂੰ ਸਿਰਫ ਔਪਚਾਰਿਕਤਾ ਹੀ ਬਾਕੀ ਹੈ। ਇਸ ਮੌਕੇ ਤੇ ਲਾਲੀ ਰਣੀਕੇ, ਪੁਰਸ਼ੋਤਮ ਮਹਾਜਨ, ਕਮਲ ਡਾਲਮੀਆ, ਤੁਸ਼ਾਰ ਮਹਾਜਨ, ਸੁਮਨ ਮਹਾਜਨ ਆਦਿ ਮੌਜੂਦ ਸੀ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply