Thursday, April 30, 2026

ਨੌਸ਼ਹਿਰਾ ਮੱਝਾ ਸਿੰਘ ਦੇ ਅਕਾਸ਼ਦੀਪ ਦਾ ਐਲੀਮੈਂਟਰੀ ਵਿੰਗ ‘ਚ ਸਟੇਟ ਪੱਧਰ ‘ਤੇ ਤੀਸਰਾ ਸਥਾਨ

PPN2511201502

ਬਟਾਲਾ, 25 ਨਵੰਬਰ (ਨਰਿੰਦਰ ਸਿੰਘ ਬਰਨਾਲ)- ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ ਵੱਲੋਂ ਕਰਵਾਈ ਗਈ 44 ਵੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ 2015 ਜਿਸ ਦਾ ਪ੍ਰਬੰਧ ਚੰਡੀਗੜ ਯੂਨੀਵਰਸਿਟੀ ਘੜੂੰਆ ਕੈਂਪਸ ਵਿਖੇ ਕੀਤਾ ਗਿਆ, ਜਿਸ ਵਿਚ ਸ.ਸ.ਸ.ਸ ਨੌਸ਼ਹਿਰਾ ਮੱਝਾ ਸਿੰਘ ਦਾ ਵਿਅਿਦਾਰਥੀ ਅਕਾਸ਼ਦੀਪ ਸਿੰਘ ਨੇ ਐਲੀਮੈਂਟਰੀ ਵਿੰਗ ਵਿਚ ਤੀਸਰਾ ਸਥਾਨ ਪਾ੍ਰਪਤ ਕੀਤਾ।ਇਸ ਮੌਕੇ’ਤੇ ਪ੍ਰਿੰਸੀਪਲ ਸ਼ੀ੍ਰਮਤੀ ਪਰਮਜੀਤ ਕੌਰ ਅਤੇ ਸਾਇੰਸ ਅਧਿਆਪਕ ਸ.ਗੁਰਵਿੰਦਰ ਸਿੰਘ ਦੀ ਸਖ਼ਤ ਮਿਹਨਤ ਸਦਕਾ ਇਸ ਵਿਦਿਆਰਥੀ ਨੇ ਰਾਜ ਪੱਧਰ ਤੇ ਤੀਸਰਾ ਸਥਾਨ ਪਾ੍ਰਪਤ ਕਰਕੇ ਆਪਣੇ ਸਕੂਲ ਅਤੇ ਜਿਲੇ ਦਾ ਮਾਨ ਵਧਾਇਆ ਹੈ।ਜੇਤੂ ਵਿਦਿਆਰਥੀਆਂ ਨੂੰ ਮਾਨਯੋਗ ਸਿਖਿਆ ਮੰਤਰੀ ਪੰਜਾਬ ਸ.ਦਲਜੀਤ ਸਿੰਘ ਚੀਮਾ ਵੱਲੋਂ ਟਰਾਫੀ ਅਤੇ  ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਵਿਦਿਆਰਥੀ ਦੇ ਵਾਪਿਸ ਪਹੁੰਚਣ ‘ਤੇ ਪ੍ਰਿੰਸੀਪਲ ਅਤੇ ਸਮੂੰਹ ਸਟਾਫ ਨੇ ਵਿਦਿਆਰਥੀ ਅਕਾਸ਼ਦੀਪ ਸਿੰਘ ਅਤੇ ਸਾਇੰਸ ਅਧਿਆਪਕ ਸ. ਗੁਰਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਨਿੱਘਾ ਸਵਾਗਤ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply