ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਵਿਸ਼ਵ ਪ੍ਰਸਿੱਧ ਸਿਹਤ ਕੇਂਦਰ ਅਮਨਦੀਪ ਹਸਪਤਾਲ ਵੱਲੋਂ ਇਲਾਜ ਤੋਂ ਇਲਾਵਾ ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਅ ਕੇ ਖੇਡਾ ਨਾਲ ਜੋੜਨ ਲਈ ਚਲਾਈ ਜਾ ਰਹੀ ਅਮਨਦੀਪ ਕ੍ਰਿਕਟ ਅਕੈਡਮੀ (ਏ.ਸੀ.ਏ) ਵੱਲੋਂ 8 ਰੋਜਾ ਪਹਿਲਾ ਟੀ-20 ਕ੍ਰਿਕਟ ਚੈਂਪੀਅਨਸ਼ਿਪ ਦਾ ਅੱਜ ਚੌਥਾ ਦਿਨ ਸੀ।
ਕ੍ਰਿਕਟ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਾਹਬਾਜ ਸਿੰਘ ਜੀ ਨੇ ਦੱਸਿਆ ਕਿ ਅੱਜ 4 ਟੀਮਾਂ ਵਿੱਚ 2 ਮੈਚ ਖੇਡੇ ਗਏ। ਜਿਸ ਵਿੱਚ ਪਹਿਲਾ ਮੈਚ ਐਨ.ਡੀ.ਬੀ.ਜੀ. ਗਰੁੱਪ ਅਤੇ ਮਿਨਰਵਾ ਦੀਆ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਸ਼ੁਰੂਆਤ ਬੈਟਿਂਗ ਐਨ.ਡੀ.ਬੀ.ਜੀ ਗਰੁੱਪ ਵੱਲੋਂ ਕੀਤੀ ਗਈ।ਐਨ.ਡੀ.ਬੀ.ਜੀ ਗਰੁੱਪ ਨੇ 9 ਵਿਕਟਾਂ ਦੇ ਨੁਕਸਾਨ ਤੇ 104 ਦੌੜਾਂ ਬਣਾਈਆਂ ਅਤੇ ਜਵਾਬੀ ਪਾਰੀ ਵਿੱਚ ਮਿਨਰਵਾ ਨੇ 5 ਵਿਕਟਾਂ ਦੇ ਨੁਕਸਾਨ ਤੇ 107 ਦੌੜਾਂ ਬਣਾਈਆਂ ਅਤੇ ਜੇਤੂ ਰਹੇ ਅਤੇ ਮੈਨ ਆਫ ਦਾ ਮੈਚ ਗੁਰਿੰਦਰ ਸਿੰਘ ਨੂੰ ਦਿੱਤਾ ਗਿਆ।
ਦੂਸਰਾ ਮੈਚ ਏਅਰ ਇੰਡੀਆ ਅਤੇ ਵਿਜੈ ਦਈਆਂ ਵਿਚਕਾਰ ਹੋਇਆ।ਜਿਸ ਵਿੱਚ ਸ਼ੁਰੂਆਤ ਬੈਟਿੰਗ ਏਅਰ ਇੰਡਿਆ ਵੱਲੋਂ ਕੀਤੀ ਗਈ। ਏਅਰ ਇੰਡਿਆ ਨੇ 8 ਵਿਕਟਾਂ ਦੇ ਨੁਕਸਾਨ ਤੇ 138 ਦੌੜਾਂ ਬਣਾਈਆਂ ਅਤੇ ਜਵਾਬੀ ਪਾਰੀ ਵਿੱਚ ਵਿਜੈ ਦਈਆ ਨੇ 9 ਵਿਕਟਾਂ ਦੇ ਨੁਕਸਾਨ ਤੇ 142 ਦੌੜਾਂ ਬਣਾਈਆਂ ਅਤੇ ਜੇਤੂ ਰਹੇ। ਮੈਨ ਆਫ ਦਾ ਮੈਚ ਦੀਪਕ ਨੂੰ ਮਿਲਿਆ।
ਅੱਜ ਦੇ ਮੁੱਖ ਮਹਿਮਾਨ ਡਾ. ਕਮਲਦੀਪ ਕੌਰ ਰਿਸ਼ੀ ਪਤਨੀ ਸੰਦੀਪ ਰਿਸ਼ੀ, ਡਾ. ਸੁਮਨ ਸ਼ਰਮਾ ਅਰਜੁਨ ਅਵਾਰਡੀ, ਐਚ.ਓ.ਡੀ. ਸਰੀਰਕ ਸਿੱਖਿਆ, ਐਸ.ਆਰ. ਗਾਰਮੈਂਟ ਕਾਲਜ ਫੋਰ ਵੁਮੈਨ, ਸ਼੍ਰੀਮਤੀ ਸੁਖਬੀਰ ਕੌਰ ਮਾਹਲ ਪ੍ਰਿੰਸੀਪਲ, ਖਾਲਸਾ ਕਾਲਜ ਫੋਰ ਵੁਮੈਨ, ਸ਼੍ਰੀਮਤੀ ਨੀਰਾ ਸ਼ਰਮਾ ਪ੍ਰਿੰਸੀਪਲ, ਡੀ.ਏ.ਵੀ ਪਬਲਿਕ ਸਕੂਲ ਸ਼੍ਰੀਮਤੀ ਸੁਮਰ ਨਈਅਰ ਐਚ.ਓ.ਡੀ. ਖਾਲਸਾ ਕਾਲਜ, ਸ਼੍ਰੀਮਤੀ ਕਿਰਨਜੋਤ ਕੌਰ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਿਲ ਹੋਏ। ਆਉਣ ਵਾਲੇ ਦਿਨਾਂ ਵਿੱਚ ਅੰਤਰ ਰਾਸ਼ਟਰੀ ਖਿਡਾਰੀ ਅਸ਼ੀਸ਼ ਨਹਿਰਾ 26 ਨਵੰਬਰ, ਅਨੁਰੀਤ ਸਿੰਘ 28 ਨਵੰਬਰ ਅਤੇ ਹਰਭਜਨ ਸਿੰਘ ਭੱਜੀ 29 ਨਵੰਬਰ ਪਹੁੰਚ ਰਹੇ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …